ਕਦੇ ਵ੍ਹੀਲ-ਚੇਅਰ ਕ੍ਰਿਕੇਟ ਟੀਮ ਦਾ ਕਪਤਾਨ ਰਿਹਾ ਇਹ ਬੰਦਾ ਅੱਜ ਮਜ਼ਦੂਰੀ ਕਰਨ ਲਈ ਹੋਇਆ ਮਜ਼ਬੂਰ
Rupinder Kaler
July 28th 2020 05:29 PM
ਉੱਤਰਾਖੰਡ ਦੀ ਵ੍ਹੀਲਚੇਅਰ ਕ੍ਰਿਕੇਟ ਟੀਮ ਦੇ ਕਪਤਾਨ ਰਾਜੇਂਦਰ ਸਿੰਘ ਧਾਮੀ ਨੇ ਕਈ ਮੈਚਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਹੈ । ਪਰ ਏਨੀਂ ਦਿਨੀਂ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ । ਪਰ ਇਹਨਾਂ ਹਲਾਤਾਂ ਵਿੱਚ ਵੀ ਉਸ ਨੇ ਹਿੰਮਤ ਨਹੀਂ ਹਾਰੀ ।ਧਾਮੀ ਹੁਣ ਵੀ ਆਪਣੇ ਵਰਗੇ ਲੋਕਾਂ ਦੀ ਮਦਦ ਕਰਨ ਦਾ ਹੌਸਲਾ ਰੱਖਦੇ ਹਨ । ਪਰ ਕੋਰੋਨਾ ਮਹਾਮਾਰੀ ਦੇ ਚਲਦੇ ਉਹ ਮਜ਼ਬੂਰ ਹਨ ।