Harbhajan Singh shocked with Andrew Symonds' sudden death :ਐਤਰਵਾਰ ਦੇ ਦਿਨ ਖੇਡ ਜਗਤ ਤੋਂ ਬਹੁਤ ਹੀ ਦੁੱਖ ਦਾਇਕ ਖਬਰ ਸਾਹਮਣੇ ਆਈ ਹੈ। ਕ੍ਰਿਕੇਟ ਜਗਤ ਦੇ ਨਾਮੀ ਖਿਡਾਰੀ ਰਹਿ ਚੁੱਕੇ ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ 'ਚ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਕ੍ਰਿਕੇਟ ਜਗਤ ਦੇ ਗਲਿਆਰਿਆਂ 'ਚ ਸੋਗ ਦੀ ਲਹਿਰ ਫੈਲ ਗਈ ਹੈ। ਹਰਭਜਨ ਸਿੰਘ ਨੇ ਵੀ ਪੋਸਟ ਪਾ ਕੇ ਸਾਇਮੰਡਸ ਦੀ ਅਚਾਨਕ ਹੋਈ ਮੌਤ ਉੱਤੇ ਦੁੱਖ ਜਤਾਇਆ ਹੈ।
ਹੋਰ ਪੜ੍ਹੋ : ਅਕਸ਼ੈ ਕੁਮਾਰ ਆਏ ਕੋਰੋਨਾ ਦੀ ਲਪੇਟ ‘ਚ, ਪ੍ਰਸ਼ੰਸਕ ਕਰ ਰਹੇ ਨੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ
ਦੱਸਿਆ ਜਾ ਰਿਹਾ ਹੈ ਕਿ 46 ਸਾਲਾ ਸਾਇਮੰਡਸ ਦੀ ਕਾਰ ਕੁਈਨਜ਼ਲੈਂਡ ਦੇ ਟਾਊਨਸਵਿਲੇ 'ਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਸਾਇਮੰਡਸ ਨੂੰ ਆਸਟਰੇਲੀਆ ਦੇ ਦਿੱਗਜ ਕ੍ਰਿਕਟਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਸਾਬਕਾ ਇੰਡੀਅਨ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਆਪਣੇ ਟਵਿੱਟਰ ਅਕਾਉਂਟ ਉੱਤੇ ਟਵਿਟ ਕਰਦੇ ਹੋਏ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਐਂਡਰਿਊ ਸਾਇਮੰਡਸ ਦੇ ਅਚਾਨਕ ਦਿਹਾਂਤ ਬਾਰੇ ਸੁਣ ਕੇ ਸਦਮਾ ਲੱਗਾ...ਬਹੁਤ ਜਲਦੀ ਚਲਾ ਗਿਆ... Heartfelt condolences to the family and friends...ਵਿਛੜੀ ਰੂਹ ਲਈ ਅਰਦਾਸ’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।
ਹਮਲਾਵਰ ਬੱਲੇਬਾਜ਼ ਹੋਣ ਦੇ ਨਾਲ-ਨਾਲ ਐਂਡਰਿਊ ਸਾਇਮੰਡਸ ਸ਼ਾਨਦਾਰ ਗੇਂਦਬਾਜ਼ ਵੀ ਸੀ। ਉਹ ਪਿੱਚ ਦੀ ਸਥਿਤੀ ਦੇ ਹਿਸਾਬ ਨਾਲ ਮੀਡੀਅਮ ਪੇਸ ਅਤੇ ਆਫ ਸਪਿਨ ਗੇਂਦਬਾਜ਼ੀ ਕਰਦਾ ਸੀ। ਸਾਲ 2003 ਕ੍ਰਿਕੇਟ ਵਰਲਡ ਵਿੱਚ ਉਸ ਨੇ ਪਾਕਿਸਤਾਨ ਦੇ ਖਿਲਾਫ ਇੱਕ ਜੁਝਾਰੂ ਪਾਰੀ ਖੇਡੀ ਸੀ।
ਉਦੋਂ ਸਾਇਮੰਡਸ ਨੇ ਉਸ ਮੈਚ ਵਿੱਚ ਸੈਂਕੜਾ ਲਗਾ ਕੇ ਆਸਟਰੇਲੀਆ ਨੂੰ ਜਿੱਤ ਦਿਵਾਈ ਸੀ। ਐਂਡਰਿਊ ਸਾਇਮੰਡਜ਼ ਵਨਡੇ ਵਿੱਚ ਆਸਟਰੇਲੀਆਈ ਕ੍ਰਿਕਟ ਟੀਮ ਦਾ ਅਹਿਮ ਹਿੱਸਾ ਸੀ। ਉਹ 2003 ਅਤੇ 2007 ਵਿੱਚ ਆਸਟਰੇਲੀਆ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਸੀ।
ਹੋਰ ਪੜ੍ਹੋ : ਵੈਡਿੰਗ ਕਪਲ ਨੇ ਦਿਲਜੀਤ ਦੋਸਾਂਝ ਦੀ ਫੋਟੋ ਕੀਤੀ ਖਰਾਬ, ਗਾਇਕ ਨੇ ਨਵੇਂ ਵਿਆਹੇ ਜੋੜੇ ਨੂੰ ਕਹੀ ਅਜਿਹੀ ਗੱਲ...
Shocked to hear about the sudden demise of Andrew Symonds. Gone too soon. Heartfelt condolences to the family and friends. Prayers for the departed soul ?#RIPSymonds
— Harbhajan Turbanator (@harbhajan_singh) May 15, 2022