ਇਸ ਅੰਗਰੇਜ਼ ਬੱਚੇ ਦੇ ਮੂੰਹੋਂ ‘ਉੜਾ ਐੜਾ’ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਇਸ ਦੇ ਫੈਨ, ਦੇਖੋ ਵੀਡੀਓ
Lajwinder kaur
June 6th 2019 04:28 PM

ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਜਿਸ ਨੇ ਆਪਣੇ ਰੰਗ ‘ਚ ਦੁਨੀਆ ਨੂੰ ਰੰਗ ਲਿਆ ਹੈ। ਜਿਸ ਦੇ ਚੱਲਦੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇੱਕ ਅੰਗਰੇਜ਼ ਬੱਚਾ ਬਹੁਤ ਸੋਹਣੀ ਪੰਜਾਬੀ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ। ਜੀ ਹਾਂ ਉਹ ਪੰਜਾਬੀ ਦੀ ਵਰਣਨਮਾਲਾ ਦੇ ਅੱਖਰਾਂ ਤੋਂ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਬੋਲ ਕੇ ਦੱਸ ਰਿਹਾ ਹੈ। ਜਿਵੇਂ ਉੜੇ ਤੋਂ ਊਂਠ ਆਦਿ ਸਾਰੇ ਹੀ ਅੱਖਰਾਂ ਦੇ ਸ਼ਬਦਾਂ ਨੂੰ ਦੱਸ ਰਿਹਾ ਹੈ।
View this post on Instagram
ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਅੱਜ-ਕੱਲ੍ਹ ਦੇ ਮਾਪੇ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਤੋਂ ਦੂਰ ਰੱਖਦੇ ਹਨ। ਇਸ ਬੱਚੇ ਤੋਂ ਪੰਜਾਬੀਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਬੱਚਿਆਂ ਨੂੰ ਆਪਣੀ ਜੜ੍ਹਾਂ ਤੋਂ ਦੂਰ ਨਹੀਂ ਕਰਨਾ ਚਾਹੀਦਾ ਹੈ ਸਗੋਂ ਪੰਜਾਬੀ ਮਾਂ ਬੋਲੀ ਦੇ ਨਾਲ ਜੋੜਣਾ ਚਾਹੀਦਾ ਹੈ।