ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਆਪਣੇ ਪਿਤਾ ਦੇ ਇਸ ਤਰ੍ਹਾਂ ਦੇ ਮਿਹਣਿਆਂ ਦਾ ਕਰਨਾ ਪੈਂਦਾ ਸੀ ਸਾਹਮਣਾ

ਨੀਰੂ ਬਾਜਵਾ (Neeru Bajwa) ਦੀਆਂ ਅਦਾਵਾਂ ਤੇ ਅਦਾਕਾਰੀ ਹਰ ਇੱਕ ਦਾ ਮਨ ਮੋਹ ਲੈਂਦੀਆਂ ਹਨ । ਨੀਰੂ ਬਾਜਵਾ ਨੇ ਪਹਿਲਾਂ ਬਾਲੀਵੁੱਡ ਫਿਰ ਪਾਲੀਵੁੱਡ ਤੇ ਹੁਣ ਹਾਲੀਵੁੱਡ ਵਿੱਚ ਆਪਣੀ ਹਾਜਰੀ ਦਰਜ ਕਰਵਾਈ ਹੈ । ਪਰ ਇਸ ਮੁਕਾਮ ਨੂੰ ਹਾਸਲ ਕਰਨ ਲਈ ਨੀਰੂ (Neeru Bajwa) ਨੂੰ ਲੰਮਾਂ ਸੰਘਰਸ਼ ਕਰਨਾ ਪਿਆ ਹੈ, ਇੱਥੋਂ ਤੱਕ ਕਿ ਨੀਰੂ ਨੂੰ ਆਪਣੇ ਘਰਦਿਆਂ ਦੇ ਤਾਅਨੇ ਮਿਹਣੇ ਵੀ ਸਹਿਣੇ ਪਏ ਹਨ ।ਨੀਰੂ ਨੂੰ ਛੋਟੀ ਉਮਰ ਤੋਂ ਹੀ ਫਿਲਮ ਇੰਡਸਟਰੀ ਦੀ ਗਲੈਮਰਸ ਦੁਨੀਆਂ ਆਪਣੇ ਵੱਲ ਖਿੱਚਦੀ ਸੀ ।
image From instagram
ਹੋਰ ਪੜ੍ਹੋ :
ਇਸ ਬੰਦੇ ਨੇ ਦਾੜ੍ਹੀ ਨਾਲ 63 ਕਿਲੋ ਦੀ ਔਰਤ ਨੂੰ ਚੁੱਕ ਕੇ ਬਣਾਇਆ ਵਿਸ਼ਵ ਕਿਕਾਰਡ, ਵੀਡੀਓ ਵਾਇਰਲ
image From instagram
ਇਸੇ ਲਈ ਉਹ ਅਦਾਕਾਰੀ ਦੇ ਖੇਤਰ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੀ ਸੀ । ਇਸ ਸਭ ਦੇ ਚੱਕਰ ਵਿੱਚ ਨੀਰੂ ਬਾਜਵਾ ਆਪਣੀ ਪੜ੍ਹਾਈ ਤੱਕ ਭੁੱਲ ਜਾਂਦੀ ਸੀ । ਇਸ ਕਰਕੇ ਉਸ ਨੂੰ ਸਕੂਲ ਵਿੱਚ ਚੰਗੇ ਗਰੇਡ ਨਹੀਂ ਸਨ ਮਿਲੇ । ਇਸ ਵਜ੍ਹਾ ਕਰਕੇ ਨੀਰੂ ਬਾਜਵਾ ਨੂੰ ਹਮੇਸ਼ਾ ਆਪਣੇ ਪਿਤਾ ਦੀਆਂ ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦਾ ਖੁਲਾਸਾ ਉਹਨਾਂ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ।
image From instagram
ਨੀਰੂ ਬਾਜਵਾ (Neeru Bajwa) ਨੇ ਦੱਸਿਆ ਕਿ ਉਸ ਦੇ ਪਿਤਾ ਉਸ ਨੂੰ ਹਮੇਸ਼ਾ ਕਹਿੰਦੇ ਸਨ ਤੂੰ 'ਜ਼ੀਰੋ ਬਨ ਕੇ ਰਹਿ ਜਾਣ ਏ ਜ਼ਿੰਦਗੀ ਚ' । ਇਹਨਾਂ ਮਿਹਣਿਆਂ ਦੇ ਬਾਵਜੂਦ ਨੀਰੂ ਨੇ ਆਪਣਾ ਟੀਚਾ ਨਹੀਂ ਛੱਡਿਆ ਤੇ ਉਹ ਅੱਜ ਪੰਜਾਬੀ ਇੰਡਸਟਰੀ ਦੀ ਟੌਪ ਦੀ ਹੀਰੋਇਨ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੀਰੂ (Neeru Bajwa) ਨੇ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਲਈ ਆਪਣੀ ਪੜ੍ਹਾਈ ਅੱਧ ਵਿੱਚ ਹੀ ਛੱਡ ਦਿੱਤੀ ਸੀ । ਨੀਰੂ ਬਾਜਵਾ ਨੇ ਸਿਰਫ 10ਵੀਂ ਤੱਕ ਪੜ੍ਹਾਈ ਕੀਤੀ ਹੈ ।