ਦੀਨੋ ਮੌਰੀਆ (Dino Morea) ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ । ਕੋਈ ਸਮਾਂ ਹੁੰਦਾ ਸੀ ਦੀਨੋ ਮੌਰੀਆ ਬਾਲੀਵੁੱਡ (Bollywood) ਇੰਡਸਟਰੀ ਦੇ ਮਸ਼ਗੂਰ ਅਦਾਕਾਰਾਂ ਚੋਂ ਇੱਕ ਸਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ ।ਅੱਜ ਕੱਲ੍ਹ ਉਹ ਕਈ ਵੈੱਬ ਸੀਰੀਜ਼ ਅਤੇ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ । ਹਾਲ ਹੀ ‘ਚ ਅਦਾਕਾਰ ਨੇ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ‘ਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਫ਼ਿਲਮ ਮੇਕਰਸ ਨੇ ਕਦੇ ਵੀ ਉਨ੍ਹਾਂ ਦਾ ਸਹੀ ਇਸਤੇਮਾਲ ਨਹੀਂ ਕੀਤਾ ।
image From instgram
ਹੋਰ ਪੜ੍ਹੋ : ਕੰਗਨਾ ਰਣੌਤ ਨੇ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਦੀ ਕੀਤੀ ਸ਼ਲਾਘਾ
ਕਈ ਵੱਡੀਆਂ ਫ਼ਿਲਮਾਂ ਅਤੇ ਪ੍ਰੋਜੈਕਟਸ ‘ਚ ਉਨ੍ਹਾਂ ਨੂੰ ਕਾਸਟ ਨਾ ਕਰਨ ਦੇ ਪਿੱਛੇ ਦਾ ਕਾਰਨ ਉਨ੍ਹਾਂ ਨੇ ਦੱਸਦਿਆਂ ਕਿਹਾ ਕਿ ਕਿਤੇ ਨਾ ਕਿਤੇ ਉਨ੍ਹਾਂ ਦੇ ਲੁੱਕਸ ਹਨ ।ਅਦਾਕਾਰ ਨੇ ਕਿਹਾ ਕਿ ਡਾਇਰੈਕਟਰਸ ਨੇ ਕਦੇ ਵੀ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਦੇ ਨਾਲ ਨਹੀਂ ਵੇਖਿਆ । ਹਰ ਡਾਇਰੈਕਟਰ ਦਾ ਇਹੀ ਕਹਿਣਾ ਹੁੰਦਾ ਹੈ ਕਿ ਤੁਸੀਂ ਵਧੀਆ ਲੱਗ ਰਹੇ ਹੋ । ਪਰ ਤੁਸੀਂ ਮੇਰੇ ਲੁੱਕਸ ਤੋਂ ਕੀ ਲੈਣਾ।ਮੈਂ ਆਪਣੀ ਲੁੱਕਸ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹਾਂ ।
image From instagram
ਕਈ ਵਾਰ ਵਧੀਆ ਦਿਖਣਾ ਵੀ ਬਾਲੀਵੁੱਡ ‘ਚ ਤੁਹਾਡੇ ਖਿਲਾਫ ਕੰਮ ਕਰਦਾ ਹੈ ।ਦੀਨੋ ਮੌਰੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੇ ਬਿਪਾਸ਼ਾ ਬਾਸੂ ਦੇ ਨਾਲ ਫ਼ਿਲਮ ‘ਰਾਜ਼’ ‘ਚ ਵੀ ਕੰਮ ਕੀਤਾ ਹੈ।ਇਸੇ ਫ਼ਿਲਮ ਦੇ ਦੌਰਾਨ ਵੀ ਉਨ੍ਹਾਂ ਦਾ ਨਾਮ ਬਿਪਾਸ਼ਾ ਬਾਸੂ ਦੇ ਨਾਲ ਵੀ ਜੁੜਿਆ ਸੀ । ਇਹ ਫ਼ਿਲਮ ਹਿੱਟ ਫ਼ਿਲਮ ਸਾਬਿਤ ਹੋਈ ਸੀ ਅਤੇ ਹਾਲ ਹੀ ‘ਚ ਉਹ ਐਮਪਾਇਰ ‘ਚ ਨਜ਼ਰ ਆਏ ਸਨ ।
View this post on Instagram
A post shared by Dino Morea (@thedinomorea)