ਮੌਜੂਦਾ ਹਲਾਤਾਂ ਨੂੰ ਬਿਆਨ ਕਰਦਾ ਹੈ ਤਰਸੇਮ ਜੱਸੜ ਦਾ ਨਵਾਂ ਗਾਣਾ ‘ਫਿਕਸ ਮੈਚ’

By  Rupinder Kaler October 6th 2020 04:40 PM -- Updated: October 6th 2020 04:44 PM

ਤਰਸੇਮ ਜੱਸੜ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ । ‘ਫਿਕਸ ਮੈਚ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਵੀਵਰਜ਼ ਦੀ ਗਿਣਤੀ ਲੱਖਾਂ ਵਿੱਚ ਹੋ ਗਈ ਹੈ । ਗੀਤ ਦੇ ਬੋਲ ਹਰ ਇੱਕ ਦੇ ਦਿਲ ਤੇ ਟੀਸ ਕਰਦੇ ਹਨ । ਇਸ ਗੀਤ ਰਾਹੀਂ ਤਰਸੇਮ ਜੱਸੜ ਨੇ ਪੰਜਾਬ ਵਿੱਚ ਪੈਦਾ ਹੋਏ ਹਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਪੜ੍ਹੋ :

‘ਬੰਬੇ ਟੂ ਬਾਲੀਵੁੱਡ’ ’ਚ ਜਾਣੋਂ ਕਿਸ ਫ਼ਿਲਮ ਨੇ ਬਦਲੀ ਸੀ ਅਸ਼ੋਕ ਕੁਮਾਰ ਦੀ ਕਿਸਮਤ

ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ, ਰਘਬੀਰ ਬੋਲੀ ਨੇ ਕਿਸਾਨਾਂ ਲਈ ਪਾਈ ਭਾਵੁਕ ਪੋਸਟ

ਉਹਨਾਂ ਨੇ ਦੱਸਿਆ ਹੈ ਕਿ ਹਲਾਤ ਕਿਸ ਤਰ੍ਹਾਂ ਦੇ ਵੀ ਹੋਣ ਮਰਦਾ ਆਮ ਬੰਦਾ ਹੀ ਹੈ ਕਿਉਂਕਿ ਸਭ ਕੁਝ ਪਹਿਲਾਂ ਹੀ ਫ਼ਿਕਸ ਹੋਇਆ ਹੁੰਦਾ ਹੈ । ਸਮੇਂ ਦੀਆਂ ਸਰਕਾਰਾਂ ਵੱਡੇ ਉਦਯੋਗਪਤੀ ਨੂੰ ਫਾਇਦਾ ਪਹੁੰਚਾਉਂਦੀਆਂ ਹਨ ਪਰ ਉਹਨਾਂ ਨੂੰ ਖੁਦਕੁਸ਼ੀਆਂ ਕਰਦੇ ਕਿਸਾਨ ਨਹੀਂ ਦਿਖਾਈ ਦਿੰਦੇ ।

ਆਪਣੇ ਇਸ ਗੀਤ ਰਾਹੀਂ ਤਰਸੇਮ ਜੱਸੜ ਨੇ ਕੁਝ ਹੋਰ ਪੱਖਾਂ ਨੂੰ ਵੀ ਪੇਸ਼ ਕੀਤਾ ਹੈ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਖੁਦ ਤਰਸੇਮ ਜੱਸੜ ਨੇ ਹੀ ਲਿਖੇ ਹਨ ਜਦੋਂ ਕਿ ਮਿਉਜ਼ਿਕ Hiten ਨੇ ਤਿਆਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੱਸੜ ਦਾ ‘ਧਰਨਾ’ ਗਾਣਾ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।

Related Post