ਬਾਲੀਵੁੱਡ ਦੇ ਇਹਨਾਂ 5 ਸਿਤਾਰਿਆਂ ਨੇ ਬਿਨ੍ਹਾਂ ਤਲਾਕ ਲਏ ਕੀਤਾ ਦੂਜਾ ਵਿਆਹ, ਬਸ ਇੱਕ ਨੇ ਲਈ ਸੀ ਇਜ਼ਾਜਤ

By  Rupinder Kaler September 14th 2019 03:20 PM
ਬਾਲੀਵੁੱਡ ਦੇ ਇਹਨਾਂ 5 ਸਿਤਾਰਿਆਂ ਨੇ ਬਿਨ੍ਹਾਂ ਤਲਾਕ ਲਏ ਕੀਤਾ ਦੂਜਾ ਵਿਆਹ, ਬਸ ਇੱਕ ਨੇ ਲਈ ਸੀ ਇਜ਼ਾਜਤ

ਬਾਲੀਵੁੱਡ ਵਿੱਚ ਅਫੇਅਰ, ਵਿਆਹ ਤੇ ਤਲਾਕ ਵਰਗੀਆ ਚੀਜ਼ਾਂ ਆਮ ਰਹੀਆਂ ਹਨ, ਅਜਿਹੇ ਵਿੱਚ ਪਹਿਲੀ ਪਤਨੀ ਨੂੰ ਬਿਨ੍ਹਾਂ ਤਲਾਕ ਦਿੱਤੇ ਵਿਆਹ ਕਰਵਾਉਣ ਦੇ ਮਾਮਲੇ ਵੀ ਬਹੁਤ ਹਨ । ਇਸ ਆਰਟੀਕਲ ਵਿੱਚ ਉਹਾਨੂੰ ਇਸੇ ਤਰ੍ਹਾਂ ਦੇ ਮਾਮਲਿਆਂ ਤੋਂ ਜਾਣੂ ਕਰਾਵਾਂਗੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਰਮਿੰਦਰ ਦੀ । ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ ਹੈ । ਪਰ ਇਸ ਦੇ ਬਾਵਜੂਦ ਉਹਨਾਂ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ । ਪ੍ਰਕਾਸ਼ ਕੌਰ ਦੋਹਾਂ ਦੇ ਅਫੇਅਰ ਤੋਂ ਕਾਫੀ ਦੁਖੀ ਸੀ । ਪਰ ਧਰਮਿੰਦਰ ਨੇ ਹੇਮਾ ਨਾਲ ਵਿਆਹ ਕਰਵਾਉਣ ਲਈ ਹਰ ਹੀਲਾ ਵਰਤਿਆ ਉਹਨਾਂ ਨੇ ਧਰਮ ਬਦਲਕੇ ਬਿਨ੍ਹਾਂ ਤਲਾਕ ਦਿੱਤੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ ।

ਇਸੇ ਤਰ੍ਹਾਂ ਧਰਮਿੰਦਰ ਤੋਂ ਬਾਅਦ ਵਾਰੀ ਆਉਂਦੀ ਹੈ ਰਾਜ ਬੱਬਰ ਦੀ । ਰਾਜ ਬੱਬਰ ਦੀ ਪਹਿਲੀ ਪਤਨੀ ਦਾ ਨਾਂਅ ਨਾਦਿਰਾ ਹੈ । ਰਾਜ ਬੱਬਰ ਵਿਆਹੇ ਹੋਣ ਦੇ ਬਾਵਜੂਦ ਆਪਣਾ ਦਿਲ ਸੰਭਾਲ ਨਹੀਂ ਸਕੇ ਤੇ ਉਹਨਾਂ ਨੇ ਇਹ ਦਿਲ ਸਮਿਤਾ ਪਾਟਿਲ ਨੂੰ ਦੇ ਦਿੱਤਾ । ਰਾਜ ਬੱਬਰ ਨੇ ਸਮਿਤਾ ਪਾਟਿਲ ਨਾਲ ਵਿਆਹ ਵੀ ਕਰਵਾਇਆ ਪਰ ਨਾਦਿਰਾ ਨੇ ਰਾਜ ਬੱਬਰ ਤੋਂ ਤਲਾਕ ਨਹੀਂ ਲਿਆ । ਸਮਿਤਾ ਪਾਟਿਲ ਤੇ ਰਾਜ ਬੱਬਰ ਦਾ ਇੱਕ ਬੇਟਾ ਪ੍ਰਤੀਕ ਬੱਬਰ ਹੈ । ਬੇਟੇ ਦੇ ਜਨਮ ਤੋਂ ਕੁਝ ਚਿਰ ਬਾਅਦ ਹੀ ਸਮਿਤਾ ਦਾ ਦਿਹਾਂਤ ਹੋ ਗਿਆ ਸੀ ।

ਇਸੇ ਲਿਸਟ ਵਿੱਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਵੀ ਆਉਂਦੇ ਹਨ ।ਉਹਨਾਂ ਦੀ ਪਹਿਲੀ ਪਤਨੀ ਦਾ ਨਾਂ ਸਲਮਾ ਖ਼ਾਨ ਹੈ । ਸਲਮਾ ਖ਼ਾਨ ਤੋਂ ਇਜ਼ਾਜਤ ਲੈਣ ਤੋਂ ਬਾਅਦ ਸਲੀਮ ਖ਼ਾਨ ਨੇ ਵੀ ਬਿਨ੍ਹਾਂ ਤਲਾਕ ਲਏ ਹੈਲਨ ਨਾਲ ਵਿਆਹ ਕਰ ਲਿਆ ਸੀ ।

ਇਸ ਲਿਸਟ ਵਿੱਚ ਸੰਜੇ ਖ਼ਾਨ ਦਾ ਨਾਂਅ ਵੀ ਆਉਂਦਾ ਹੈ । ਸੰਜੇ ਦਾ ਪਹਿਲਾ ਵਿਆਹ ਜਰੀਨ ਕਟਰਕ ਨਾਲ ਹੋਇਆ ਸੀ । ਪਰ ਇਸ ਸਭ ਦੇ ਚਲਦੇ ਉਹਨਾਂ ਦਾ ਨਾਂਅ ਜ਼ੀਨਤ ਅਮਾਨ ਨਾਲ ਜੁੜਨ ਲੱਗ ਗਿਆ । ਸੰਜੇ ਨੇ ਵੀ ਬਿਨ੍ਹਾਂ ਤਲਾਕ ਲਏ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਦੋ ਸਾਲ ਹੀ ਚਲ ਸਕਿਆ ।

ਆਖਿਰ ਵਿੱਚ ਇਸ ਲਿਸਟ ਵਿੱਚ ਡਾਇਰੈਕਟਰ ਮਹੇਸ਼ ਭੱਟ ਆਉਂਦੇ ਹਨ । ਉਹਨਾਂ ਨੇ ਸਭ ਤੋਂ ਪਹਿਲਾਂ ਕਿਰਨ ਨਾਲ ਵਿਆਹ ਕਰਵਾਇਆ । ਇਸ ਤੋਂ ਬਾਅਦ ਉਹਨਾਂ ਦਾ ਨਾਂਅ ਪਰਵੀਨ ਬਾਬੀ ਨਾਲ ਜੁੜਨ ਲੱਗਾ ਪਰ ਇਹ ਰਿਸ਼ਤਾ ਚੱਲ ਨਹੀਂ ਸਕਿਆ । ਇਸ ਤੋਂ ਬਾਅਦ ਮਹੇਸ਼ ਭੱਟ ਨੇ ਮੁਸਲਿਮ ਧਰਮ ਅਪਣਾ ਕੇ ਕਿਰਨ ਨੂੰ ਤਲਾਕ ਦਿੱਤੇ ਬਗੈਰ ਹੀ ਸੋਨੀ ਰਾਜਦਾਨ ਵਿਆਹ ਕਰ ਲਿਆ ।

Related Post