ਸੋਨਮ ਕਪੂਰ ਨੇ ਬੇਟੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਝਲਕ, ਡਿਲੀਵਰੀ ਤੋਂ ਬਾਅਦ ਦਿਖਾਇਆ ਪੇਟ, ਦੇਖੋ ਤਸਵੀਰਾਂ
Lajwinder kaur
September 1st 2022 08:13 PM --
Updated:
September 1st 2022 07:56 PM
Sonam Kapoor wears maternity clothes, shares pic : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਜੋ ਕਿ ਹਾਲ ਹੀ 'ਚ ਮਾਂ ਬਣੀ ਹੈ। ਅਦਾਕਾਰਾ ਸੋਨਮ ਅਤੇ ਆਨੰਦ ਆਹੂਜਾ ਨੇ 20 ਅਗਸਤ ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਅੱਜ ਯਾਨੀ ਵੀਰਵਾਰ ਨੂੰ ਸੋਨਮ ਨੇ ਹਸਪਤਾਲ ਤੋਂ ਘਰ ਆਉਣ ਤੋਂ ਬਾਅਦ ਆਪਣੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਉਸਨੇ ਇੰਸਟਾਗ੍ਰਾਮ 'ਤੇ ਜਣੇਪਾ ਤੋਂ ਬਾਅਦ ਦੀ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਸ਼ੇਅਰ ਕੀਤੀ ਹੈ। ਵੀਡੀਓ 'ਚ ਸੋਨਮ ਦੱਸ ਰਹੀ ਹੈ ਕਿ ਉਸ ਨੇ ਮੈਟਰਨਿਟੀ ਕੱਪੜੇ ਪਾਏ ਹੋਏ ਹਨ। ਉਸ ਨੇ ਮੈਚਿੰਗ ਬੈਗੀ ਜੈਕੇਟ ਵੀ ਪਾਈ ਹੋਈ ਹੈ।