ਗਾਇਕ ਸਿੰਗਾ ਨੇ ਪਿਤਾ ਨੂੰ ਬਰਥਡੇਅ ਵਿਸ਼ ਕਰਦੇ ਹੋਏ ਪਹਿਲੀ ਵਾਰ ਸਾਂਝੀ ਕੀਤੀ ਇਹ ਖ਼ਾਸ ਤਸਵੀਰ

By  Lajwinder kaur June 22nd 2021 06:40 PM -- Updated: June 22nd 2021 06:41 PM

ਗਾਣਿਆਂ ‘ਚ ‘ਸਿੰਗਾ ਬੋਲਦਾ’ ਦੀ ਲਾਈਨ ਮਸ਼ਹੂਰ ਕਰਨ ਵਾਲੇ ਗਾਇਕ ਸਿੰਗਾ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਬਹੁਤ ਹੀ ਘੱਟ ਮੌਕੇ ਹੁੰਦੇ ਨੇ ਜਦੋਂ ਗਾਇਕ ਆਪਣੀ ਪਰਿਵਾਰਕ ਤਸਵੀਰਾਂ ਸਾਂਝੀਆਂ ਕਰਦੇ ਨੇ। ਜੀ ਹਾਂ ਗਾਇਕ ਸਿੰਗਾ ਨੇ ਵੀ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ। ਇਹ ਪਹਿਲੀ ਵਾਰ ਹੈ ਜਦੋਂ ਗਾਇਕ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕੀਤੀ ਹੈ।

Punjabi Singer Singga Shared Picture Of His First Range Rover New Car image source- instagram

ਹੋਰ ਪੜ੍ਹੋ : ਜਾਨ੍ਹਵੀ ਕਪੂਰ ਨੇ ਆਪਣੇ ਦੋਸਤਾਂ ਦੇ ਨਾਲ ਕੀਤਾ ਪਾਗਲਪੰਤੀ ਵਾਲਾ ਡਾਂਸ, ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਵਾਇਰਲ

: ਆਪਣੀ ਬਚਪਨ ਦੀਆਂ ਯਾਦਾਂ ‘ਚੋਂ ਪੁੱਤਰ ਗੀਤਾਜ਼ ਬਿੰਦਰਖੀਆ ਨੇ ਸਾਂਝੀ ਕੀਤੀ ਆਪਣੇ ਮਰਹੂਮ ਪਿਤਾ ਸੁਰਜੀਤ ਬਿੰਦਰਖੀਆ ਦੇ ਨਾਲ ਇਹ ਖ਼ਾਸ ਤਸਵੀਰ

singga first time shared his father image image source- instagram

ਜੀ ਹਾਂ ਫਾਦਰਸ ਡੇਅ ਵਾਲੇ ਦਿਨ ਹੀ ਗਾਇਕ ਸਿੰਗਾ ਦੇ ਪਿਤਾ ਦਾ ਬਰਥਡੇਅ ਸੀ । ਉਨ੍ਹਾਂ ਨੇ ਆਪਣੇ ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ – ਹੈਪੀ ਬਰਥਡੇਅ ਬਾਪੂ ਜੀ  ਤੇ ਹੈਪੀ ਫਾਦਰਸ ਡੇਅ..ਲਵ ਯੂ ਅਤੇ ਰੱਬ ਮੇਰੀ ਉਮਰ ਵੀ ਲਾ ਦੇਵੇ ਤੁਹਾਨੂੰ..’। ਤਸਵੀਰ ਚ ਉਨ੍ਹਾਂ ਦੇ ਪਿਤਾ ਨੇ ਗੁਲਾਬੀ ਪੱਗ ਦੇ ਨਾਲ ਕੁੜਤਾ ਪਜਾਮਾ ਪਾਇਆ ਹੋਇਆ ਹੈ ਤੇ ਗਾਇਕ ਸਿੰਗਾ ਕਾਲੇ ਰੰਗ ਦੀ ਟੀ-ਸ਼ਰਟ ‘ਚ ਦਿਖਾਈ ਦੇ ਰਹੇ ਨੇ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸਿੰਗਾ ਦੇ ਪਿਤਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ।

inside image of singga image source- instagram

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਦੇ ਜ਼ਿਆਦਾਤਰ ਗੀਤ ਚੱਕਵੀਂ ਬੀਟ ਵਾਲੇ ਹੀ ਹੁੰਦੇ ਨੇ। ਉਹ ਦਿਲ ਸਾਂਭ ਲੈ, ਜੱਟ ਦੀ ਕਲਿੱਪ, ਜ਼ਹਿਰ, ਮੁੱਛ, ਫੋਟੋ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਅਦਾਕਾਰੀ ਖੇਤਰ ‘ਚ ਕੰਮ ਕਰ ਰਹੇ ਨੇ।

 

View this post on Instagram

 

A post shared by Singga (@singga_official)

Related Post