ਨਿੱਕ ਜੋਨਸ ਨੇ ਪ੍ਰਿਯੰਕਾ ਚੋਪੜਾ ਦੇ ਨਾਲ ਉਮਰ ਦੇ ਫਰਕ ਨੂੰ ਲੈ ਕੇ ਦਿੱਤਾ ਬਿਆਨ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨਿੱਕ ਜੋਨਸ ਦੇ ਨਾਲ ਵਿਆਹ ਤੋਂ ਬਾਅਦ ਆਪਣੀ ਖੁਸ਼ਹਾਲ ਜ਼ਿੰਦਗੀ ਬਿਤਾ ਰਹੀ ਹੈ ।ਦੋਵਾਂ ਦੀ ਉਮਰ 'ਚ ਵੱਡਾ ਫਰਕ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਕਈ ਵਾਰ ਪ੍ਰਿਯੰਕਾ ਨੂੰ ਵਿਆਹ ਦੇ ਮੌਕੇ 'ਤੇ ਟਰੋਲ ਵੀ ਕੀਤਾ ਸੀ, ਪਰ ਹੁਣ ਨਿੱਕ ਜੋਨਸ ਨੇ ਉਨ੍ਹਾਂ ਦੀ ਉਮਰ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪਹਿਲੀ ਵਾਰ ਪ੍ਰਿਯੰਕਾ ਦੀ ਉਮਰ ਨੂੰ ਉਨ੍ਹਾਂ ਨੇ ਬਿਆਨ ਦਿੱਤਾ ਹੈ । ਉਨ੍ਹਾਂ ਨੇ ਉਮਰ ਦੇ ਇਸ ਫਾਸਲੇ ਨੂੰ ਸ਼ਾਨਦਾਰ ਦੱਸਿਆ ਹੈ ।ਹੋਰ ਵੇਖੋ
https://www.instagram.com/p/B862zIrnln0/
ਨਿੱਕ ਨੇ ਕਿਹਾ ਕਿ "ਉਹ 27 ਸਾਲ ਦੇ ਹਨ ਅਤੇ ਉਨ੍ਹਾਂ ਦੀ ਪਤਨੀ 37 ਸਾਲ ਦੀ ਹੈ, ਇਹ ਸ਼ਾਨਦਾਰ ਹੈ ।ਉਨ੍ਹਾਂ ਨੇ ਅੱਗੇ ਕਿਹਾ ਕਿ "ਮੈਂ 27 ਸਾਲ ਦਾ ਹੈ ਅਤੇ ਮੇਰੀ ਪਤਨੀ 37 ਦੀ, ਤੁਹਾਨੂੰ ਨਹੀਂ ਲੱਗਦਾ ਕਿ ਇਹ ਕੂਲ ਹੈ"। ਦੋਨੇ ਆਪਣੀ ਉਮਰ ਦੇ ਇਸ ਫਰਕ ਨੂੰ ਲੈ ਕੇ ਕਈ ਵਾਰ ਟਰੋਲ ਵੀ ਹੋਏ ਹਨ ।
https://www.instagram.com/p/B8hJVOGJjrK/
ਇਸ 'ਤੇ ਪ੍ਰਿਯੰਕਾ ਕਈ ਵਾਰ ਆਪਣਾ ਪੱਖ ਰੱਖ ਚੁੱਕੀ ਹੈ ਅਤੇ ਨਿੱਕ ਤੋਂ ਪਹਿਲਾਂ ਉਹ ਇਸ ਮਾਮਲੇ 'ਤੇ ਪ੍ਰਤੀਕਰਮ ਦੇ ਚੁੱਕੇ ਹਨ।"ਪ੍ਰਿਯੰਕਾ ਨੇ ਕਿਹਾ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਮੈਨੂੰ ਲੱਗਦਾ ਹੈ ਕਿ ਮੀਡੀਆ ਟ੍ਰੋਲਸ ਨੂੰ ਜ਼ਰੂਰਤ ਤੋਂ ਜ਼ਿਆਦਾ ਅਹਿਮੀਅਤ ਦਿੰਦੀ ਹੈ" ।