ਅਦਾਕਾਰਾ ਮੈਂਡੀ ਤੱਖਰ ਦੀ ਫ਼ਿਲਮ ‘ਕਿੱਕਲੀ’ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਖਤਮ
ਅਦਾਕਾਰਾ ਮੈਂਡੀ ਤੱਖਰ ਪ੍ਰੋਡਿਊਸਰ ਤੇ ਤੌਰ ਤੇ ਛੇਤੀ ਹੀ ਆਪਣੀ ਨਵੀਂ ਫ਼ਿਲਮ ਲੈ ਕੇ ਆਉਣ ਵਾਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵੰਬਰ ਦੇ ਅਖੀਰ ਵਿੱਚ ਮੈਂਡੀ ਨੇ ਆਪਣੀ ਫ਼ਿਲਮ ‘ਕਿੱਕਲੀ’ ਦਾ ਐਲਾਨ ਕੀਤਾ ਸੀ । ਇਹ ਫ਼ਿਲਮ ਛੇਤੀ ਹੀ ਸਿਨੇਮਾ ਘਰਾਂ ਵਿੱਚ ਦਿਖਾਈ ਦੇਣ ਵਾਲੀ ਹੈ ਕਿਉਂਕਿ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਖਤਮ ਹੋ ਗਿਆ ਹੈ ।
ਹੋਰ ਪੜ੍ਹੋ :
ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਹੋਇਆ ਨਿਕਾਹ, ਤਸਵੀਰਾਂ ਤੇ ਵੀਡੀਓ ਹੋਈਆਂ ਵਾਇਰਲ
ਸੁਪਰ ਸਟਾਰ ਰਜਨੀਕਾਂਤ ਹੋਏ ਬਿਮਾਰ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਬੀਤੇ ਦਿਨ ਇਹ ਸ਼ੈਡਿਊਲ ਖਤਮ ਹੋਣ ਤੇ ਫ਼ਿਲਮ ਦੀ ਪੂਰੀ ਟੀਮ ਨੇ ਕੇਕ ਕੱਟ ਕੇ ਸੈਲੀਬਰੇਟ ਕੀਤਾ । ਇਸ ਸਭ ਦੀਆਂ ਤਸਵੀਰਾਂ ਮੈਂਡੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸ਼ੇਅਰ ਕੀਤੀਆਂ ਹਨ । ਤੁਹਾਨੂੰ ਦੱਸ ਦਿੰਦੇ ਹੈ ਕਿ ਏਜ ਏ ਪ੍ਰੋਡਿਊਸਰ ਮੈਂਡੀ ਤੱਖਰ ਦੀ ਇਹ ਪਹਿਲੀ ਫ਼ਿਲਮ ਹੈ ।
ਇਸ ਫ਼ਿਲਮ ਦਾ ਨਿਰਦੇਸ਼ਨ ਕਵੀ ਰਾਜ ਕਰ ਰਹੇ ਹਨ, ਜਦੋਂ ਕਿ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਵਾਮਿਕਾ ਗੱਬੀ ਤੇ ਜੋਬਨਪ੍ਰੀਤ ਸਿੰਘ ਨਜ਼ਰ ਆਉਣਗੇ । ਫ਼ਿਲਮ ਰਿਲੀਜ਼ ਕਦੋਂ ਹੋਵੇਗੀ ਇਸ ਦੀ ਹਾਲੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਇਹ ਫ਼ਿਲਮ 2021 ਵਿੱਚ ਸਿਨੇਮਾ ਘਰਾਂ ਵਿੱਚ ਦਿਖਾਈ ਦੇਵੇਗੀ ।