ਨੀਰੂ ਬਾਜਵਾ ਤੇ ਤਰਸੇਮ ਜੱਸੜ ਦੀ ਫ਼ਿਲਮ ‘ਮਾਂ ਦਾ ਲਾਡਲਾ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ
Lajwinder kaur
August 23rd 2022 09:02 PM --
Updated:
August 23rd 2022 08:23 PM
First look poster of Neeru Bajwa and Tarsem Jasser's film 'Maa Da Ladla' released: ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਕਾਮਯਾਬੀ ਦੇ ਵੱਲ ਵੱਧ ਰਿਹਾ ਹੈ। ਜਿਸ ਕਰਕੇ ਹਰ ਹਫਤੇ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਨਾਲ ਹੀ ਆਉਣ ਵਾਲੀਆਂ ਫ਼ਿਲਮਾਂ ਦੀਆਂ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਜੀ ਹਾਂ ਅੱਜ ਇੱਕ ਹੋਰ ਪੰਜਾਬੀ ਫ਼ਿਲਮ ਦੀ ਰਿਲੀਜ਼ ਡੇਟ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ। ‘ਮਾਂ ਦਾ ਲਾਡਲਾ’ ਫਿਲਮ ਜ਼ਰੀਏ ਤਰਸੇਮ ਜੱਸੜ ਤੇ ਨੀਰੂ ਬਾਜਵਾ ਜੋੜੀ ਇੱਕ ਵਾਰ ਫਿਰ ਇਕੱਠੀ ਨਜ਼ਰ ਆਵੇਗੀ। ਉਦੈ ਪ੍ਰਤਾਪ ਸਿੰਘ ਦੀ ਨਿਰਦੇਸ਼ਨ ਵਾਲੀ ਇਸ ਫ਼ਿਲਮ ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ।