ਰੋਸ਼ਨ ਪ੍ਰਿੰਸ ਰਾਜਸਥਾਨ ਦੇ ਮਾਰੂਥਲਾਂ ਵਿਚ ਕਰਨਗੇ ਫ਼ਿਲਮ Ranjha Rafugee ਦਾ ਸ਼ੂਟ, ਵੇਖੋ ਇਕ ਝਲਕ
ਕੁਝ ਦਿਨ ਪਹਿਲਾਂ ਹੀ ਰੋਸ਼ਨ ਪ੍ਰਿੰਸ Roshan Prince ਨੇ ਇਸ ਸਾਲ ਦੀ ਆਪਣੀ ਤੀਜੀ ਫ਼ਿਲਮ ਦਾ ਐਲਾਨ ਕੀਤਾ ਸੀ | ਰੋਸ਼ਨ ਪਹਿਲਾਂ ਹੀ ਫਿਲਮ ਲਾਵਾਂ ਫੇਰੇ ਤੇ ਸੂਬੇਦਾਰ ਜੋਗਿੰਦਰ ਸਿੰਘ ਨਾਲ ਇਸ ਸਾਲ ਬਾਕਸ ਆਫਿਸ ਤੇ ਆਪਣੀ ਪਕੜ ਬਣਾ ਚੁੱਕੇ ਹਨ | ਨਾਲ ਹੀ, ਲਾਵਾਂ ਫੇਰੇ ਦੇ ਨਿਰਮਾਤਾਵਾਂ ਨੇ ਵੀ ਫਿਲਮ ਦੇ ਸੀਕਵਲ ਦੀ ਘੋਸ਼ਣਾ ਵੀ ਕਰ ਦਿਤੀ ਹੈ | ਪਰ ਅਸੀਂ ਇਸ ਫਿਲਮ ਦੀ ਗੱਲ ਨੀ ਕਰ ਰਹੇ | ਅਸੀਂ ਗੱਲ ਕਰ ਰਹੇ ਹਾਂ ਰੋਸ਼ਨ ਪ੍ਰਿੰਸ ਦੀ ਨਵੀਂ ਫਿਲਮ "ਰਾਂਝਾ ਰਿਫਿਊਜੀ" ਦੀ |
ਗਾਇਕ-ਅਭਿਨੇਤਾ ਰੋਸ਼ਨ ਪ੍ਰਿੰਸ Roshan Prince ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਕੁਝ ਹੋਰ ਜਾਣਕਾਰੀ ਸਾਂਝਾ ਕੀਤੀ ਹੈ | ਜ਼ਾਹਰ ਤੌਰ 'ਤੇ ਇਹ ਇਕ ਕਾਮੇਡੀ ਫ਼ਿਲਕ ਹੋਵੇਗੀ | ਅਵਤਾਰ ਸਿੰਘ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਦਾ ਨਿਰਮਾਣ ਜੇ.ਬੀ. ਫਿਲਮਜ਼ ਦੁਆਰਾ ਕੀਤਾ ਜਾਵੇਗਾ | ਓਮਜੀ ਗਰੁੱਪ "ਰਾਂਝਾ ਰਿਫਿਊਜੀ" ਦੇ ਫਿਲਮ ਵਿਤਰਕ ਹਨ | ਹਾਲ ਹੀ ਚ ਰੋਸ਼ਨ ਪ੍ਰਿੰਸ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਦੁਆਰਾ ਸਾਂਝਾ ਕੀਤਾ ਫਿਲਮ ਦਾ ਪੋਸਟਰ ਤੇ ਰਿਲੀਜ਼ ਹੋਣ ਦੀ ਤਾਰੀਖ | ਉਨ੍ਹਾਂ ਨੇ ਕਿਹਾ :
ਫ਼ਿਲਮ ਦੀ ਪੂਰੀ ਟੀਮ ਸ਼ਨੀਵਾਰ ਨੂੰ ਮਹੂਰਤ ਸ਼ਾਟ ਲਈ ਇਕੱਠੇ ਹੋਈ | ਰੋਸ਼ਨ ਪ੍ਰਿੰਸ Roshan Prince , ਹਾਰਬੀ ਸੰਘਾ ਤੋਂ ਇਲਾਵਾ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਸ਼ੂਟ ਦੇ ਦੌਰਾਨ ਮੌਜੂਦ ਸਨ | ਇਸ ਫਿਲਮ ਵਿਚ ਕਰਮਜੀਤ ਅਨਮੋਲ Karamjit Anmol, ਸਾਨਵੀ ਧਿਮਨ, ਨਿਸ਼ਾ ਬਾਨੋ, ਮਲਕੀਤ ਰੌਨੀ, ਰੁਪਿੰਦਰ ਰੁਪੀ ਅਤੇ ਟਾਟਾ ਬੇਨੀਪਾਲ ਨੂੰ ਅਹਿਮ ਭੂਮਿਕਾਵਾਂ ਵਿਚ ਸ਼ਾਮਲ ਕੀਤਾ ਜਾਵੇਗਾ | ਫਿਲਮ ਚ ਮਿਊਜ਼ਿਕ ਦੇਣਗੇ ਗੁਰਮੀਤ ਸਿੰਘ | ਗਾਣਿਆਂ ਦੇ ਬੋਲ ਬੱਬੂ ਮਾਨ ਤੇ ਹੈਪ੍ਪੀ ਰਾਏਕੋਟੀ ਦੁਆਰਾ ਲਿਖੇ ਜਾਣਗੇ |
"Mahurat Shot #RanjhaRefugeeWaheguru Ji di Apar Kirpa Sakda Ajj Navi Comedy Film “Ranjha Refugee” Di Shuruaat Hoyi Hai..!! Our Team : Karamjit Anmol, Saanvi Dhiman, Harby Sanga, Nisha Bano, Malkeet Rauni, Rupinder Rupi, Tata Benipal & Many More.. Director Avtar Singh
ਰਾਂਝੇ ਰਿਫਿਊਜੀ ਇਸ ਸਾਲ 26 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ | ਤਾਂ ਫਿਰ ਕਰ ਲਓ ਚੌਣ ਆਪਣੇ ਕੈਲੰਡਰ ਤੇ | ਤੇ ਤਿਆਰ ਹੋ ਜਾਓ ਇਸ ਟੀਮ ਨਾਲ ਹੱਸ ਹੱਸ ਕੇ ਲੋਟ-ਪੋਟ ਹੋਣ ਲਈ |