ਫਿਲਮ 'ਆਟੇ ਦੀ ਚਿੜੀ' ਦੀ ਸਫਲਤਾਂ ਤੋਂ ਬਾਅਦ ਅੰਮ੍ਰਿਤ ਮਾਨ ਨੇ ਦੀ ਇੱਕ ਹੋਰ ਫਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਨਾਮ ਹੈ 'ਦੋ ਦੂਣੀ ਪੰਜ' । ਹਾਂਜੀ ਜਨਾਬ ਸਾਨੂ ਵੀ ਪਤਾ ਹੈ ਕਿ ਦੋ ਦੂਣੀ ਚਾਰ ਹੁੰਦਾ ਹੈ ਪਰ ਇਹ ਸਾਡੇ ਬੰਬ ਜੱਟ ਅੰਮ੍ਰਿਤ ਮਾਨ ਹੋਰਾਂ ਦੀ ਫਿਲਮ ਦਾ ਨਾਮ ਹੈ। ਹੁਣ ਫ਼ਿਲਮ ਦਾ ਨਾਮ ਹੀ ਐਨਾ ਅਨੋਖਾ ਹੈ ਤਾਂ ਫਿਲਮ ਵੀ ਜ਼ਬਰਦਸਤ ਹੋਣ ਵਾਲੀ ਹੈ।
https://www.instagram.com/p/Bqw6o8yhCh0/
ਫ਼ਿਲਮ ਦੇ ਡਾਇਰੈਕਟਰ ਹਨ ਹੈਰੀ ਭੱਟੀ ਜਿਹੜੇ ਕਿ ਕਈ ਹਿੱਟ ਫ਼ਿਲਮਾਂ ਪੰਜਾਬੀਆਂ ਨੂੰ ਦਿਖਾ ਚੁੱਕੇ ਹਨ। ਇੱਕ ਹੋਰ ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਸਾਡੇ ਪੌਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦਾ ਪੋਸਟਰ ਕਰਮਜੀਤ ਅਨਮੋਲ ਵੱਲੋਂ ਸ਼ੇਅਰ ਕੀਤਾ ਗਿਆ ਹੈ। ਉਹਨਾਂ ਕੈਪਸ਼ਨ 'ਚ ਲਿਖਿਆ ਹੈ ਕਿ ਇਹ ਰਿਹਾ ਦੋ ਦੂਣੀ ਚਾਰ ਦਾ ਪਹਿਲਾ ਲੁੱਕ 'ਦੋ ਦੂਣੀ ਪੰਜ ਹਰ ਵਾਰ ਦੀ ਤਰ੍ਹਾਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਆ, ਉਮੀਦ ਆ ਕਿ ਤੁਹਾਡੀਆਂ ਸਭ ਦੀਆਂ ਉਮੀਦਾਂ ਤੇ ਖ਼ਰੇ ਉੱਤਰਾਂਗੇ। ਤੁਹਾਡਾ ਆਪਣਾ ਹੈਰੀ ਭੱਟੀ।'
ਫਿਲਮ ਦੇ ਪੋਸਟਰ 'ਚ ਰਿਲੀਜ਼ ਡੇਟ ਦਾ ਜ਼ਿਕਰ ਵੀ ਕੀਤਾ ਗਿਆ ਹੈ ਉਸ 'ਚ ਲਿਖਿਆ ਹੈ ਕਿ "ਕਲਾਸਾਂ ਲੱਗਣਗੀਆਂ 11 ਜਨਵਰੀ ਨੂੰ " ਯਾਨੀ ਸਾਫ ਹੈ ਕਿ ਇਹ ਫ਼ਿਲਮ 2019 ਦੇ ਪਹਿਲੇ ਮਹੀਨੇ ਨੂੰ ਸਿਨੇਮਾ ਘਰਾਂ 'ਚ ਦੇਖਣੇ ਨੂੰ ਮਿਲੇਗੀ। ਫਿਲਮ ਦਾ ਪੋਸਟਰ ਦੇਖਣ ਬੜਾ ਅਨੋਖਾ ਹੈ ਪੋਸਟਰ 'ਚ ਅੰਮ੍ਰਿਤ ਮਾਨ ਦੇਸੀ ਲੁੱਕ 'ਚ ਨਜ਼ਰ ਆ ਰਹੇ ਹਨ ਅਤੇ ਹੱਥ 'ਚ ਤਕੜੀ ਫੜੀ ਹੈ ਜਿਸ 'ਚ ਇੱਕ ਤਰਾਜੂ 'ਚ ਡਿਗਰੀਆਂ ਨਜ਼ਰ ਆ ਰਹੀਆਂ ਹਨ ਅਤੇ ਇੱਕ ਤਰਾਜ਼ੂ 'ਚ ਕਚਰਾ ਰੱਖਿਆ ਨਜ਼ਰ ਆ ਰਿਹਾ ਹੈ ਅਤੇ ਕੱਚਰੇ ਵਾਲਾ ਤਰਾਜ਼ੂ ਚੁੱਕਿਆ ਹੋਇਆ ਹੈ। ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਕਿਸੇ ਵੱਖਰੇ ਮੁੱਦੇ ਤੇ ਬਣੀ ਹੈ। ਜਿਸ ਦਾ ਜ਼ਿਕਰ ਕਰਮਜੀਤ ਅਨਮੋਲ ਨੇ ਵੀ ਕੀਤਾ ਹੈ। ਜ਼ਾਹਿਰ ਹੈ ਫਿਲਮ 'ਚ ਲੀਡ ਰੋਲ ਅੰਮ੍ਰਿਤ ਮਾਨ ਵੱਲੋ ਨਿਭਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਫਿਲਮ 'ਚ ਕਰਮਜੀਤ ਅਨਮੋਲ ਸਰਦਾਰ ਸੋਹੀ , ਨਿਰਮਲ ਰਿਸ਼ੀ , ਈਸ਼ਾ ਰਿਖੀ ਅਤੇ ਰਾਣਾ ਰਣਬੀਰ ਵਰਗੇ ਵੱਡੇ ਕਲਾਕਾਰਾਂ ਦਾ ਪੈਕੇਜ ਮਿਲ਼ੇਗਾ। ਫਿਲਮ ਦੇ ਕਹਾਣੀ ਅਤੇ ਸਕਰੀਨ ਪਲੇ ਜੀਵਾ ਵੱਲੋਂ ਲਿਖਿਆ ਗਿਆ ਹੈ।