
ਸਭ ਦੇ ਦਿਲਾਂ ਦੇ ਰਾਜ ਕਰਨ ਵਾਲੇ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਜਿਹਨਾਂ ਦੀ ਇੱਕ ਝਲਕ ਪਾਉਣ ਲਈ ਉਹਨਾਂ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ ਤੇ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ‘ਜ਼ੀਰੋ’ ਜੋ ਕੇ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋਣ ਵਾਲੀ ਹੈ। ਹੋਰ ਪੜ੍ਹੋ: ਰੀਲ ਦੀ ਮੈਰੀਕਾਮ ਨੇ ਰੀਅਲ ਮੈਰੀਕਾਮ ਨੂੰ ਦਿੱਤੀ ਵਧਾਈ
ਪਰ ਵੀਰਵਾਰ ਨੂੰ ਸ਼ਾਹਰੁਖ ਖਾਨ ਦੇ ਫੈਨਜ਼ ਦੇ ਲਈ ਬੁਰੀ ਖਬਰ ਆਈ। ਹਾਂ ਜੀ ਦੱਸ ਦਈਏ ਵੀਰਵਾਰ ਦੀ ਰਾਤ ਨੂੰ ਜ਼ੀਰੋ ਦੇ ਸੈੱਟ ਉੱਤੇ ਅੱਗ ਲੱਗ ਗਈ। ਉਸ ਸਮੇਂ ਸੈੱਟ ਉੱਤੇ ਫਿਲਮ ਦੇ ਹੀਰੋ ਸ਼ਾਹਰੁਖ ਖਾਨ ਵੀ ਮੌਜੂਦ ਸਨ। ਜਿਸ ‘ਚ ਸ਼ਾਹਰੁਖ ਖਾਨ ਵਾਲ-ਵਾਲ ਬਚੇ। ਖਬਰਾਂ ਦੇ ਮੁਤਾਬਿਕ ਮੂਵੀ ਜ਼ੀਰਾ ਦਾ ਗਾਣਾ ਸ਼ੂਟ ਦੇ ਦੌਰਾਨ ਇਹ ਅੱਗ ਲੱਗੀ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਪਾਇਆ ਹੈ।
ਦੱਸ ਦਈਏ ਕਿ ਅੱਗ ਦੇ ਵਿਚ ਸ਼ੂਟਿੰਗ ਦਾ ਕਾਫੀ ਸਮਾਨ ਸੜ ਕੇ ਸੂਹ ਹੋ ਗਿਆ ਹੈ। ਪਰ ਕਿਸੇ ਵੀ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਮੌਕੇ ਤੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਗਾਡੀਆਂ ਪਹੁੰਚੀਆਂ ਤੇ ਅੱਗ ਤੇ ਕਾਬੂ ਪਾ ਲਿਆ ਹੈ। ਦੱਸ ਦਈਏ ਕਿ ਜਦੋ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਤਾਂ ਫਿਲਮ ਵਿਵਾਦਾਂ ‘ਚ ਆ ਗਈ ਸੀ। ਇਲਜ਼ਾਮ ਇਹ ਸੀ ਕਿ ਫਿਲਮ 'ਜ਼ੀਰੋ' 'ਚ ਇਕ ਆਪਮਾਨਜਨਕ ਦ੍ਰਿਸ਼ ਹੈ, ਜਿਸ ਨਾਲ ਕਥਿਤ ਰੂਪ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਜ਼ੀਰੋ ਫਿਲਮ ‘ਚ ਸ਼ਾਹਰੁਖ ਖਾਨ ਦੇ ਨਾਲ ਬਾਲੀਵੁੱਡ ਦੀਆਂ ਦੋ ਖੂਬਸੂਰਤ ਅਦਾਕਾਰਾਂ ਅਨੁਸ਼ਕਾ ਸ਼ਰਮਾ ਤੇ ਕੈਟਰੀਨਾ ਕੈਫ ਮੁੱਖ ਭੂਮਿਕਾ ‘ਚ ਨਜ਼ਰ ਆਉਣ ਗਈਆਂ।
ਹੋਰ ਪੜ੍ਹੋ: ਲਖਵਿੰਦਰ ਵਡਾਲੀ ਨੂੰ ਅਜਿਹਾ ਕਿਹੜਾ ਇਸ਼ਕ ਲੱਗਿਆ ਜਿਹੜਾ ਰੋਣ ਲਈ ਕਰ ਰਿਹਾ ਹੈ ਮਜਬੂਰ
ਫਿਲਮ ਜ਼ੀਰੋ 21 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਆਨੰਦ.ਐਲ.ਰਾਏ ਕਰ ਰਹੇ ਹਨ। ਉਹਨਾਂ ਦੇ ਫੈਨਜ਼ ‘ਚ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ।
-Ptc punjabi