ਇਸ 'ਥਾਣੇਦਾਰਨੀ' ਨੂੰ ਭੰਗੜਾ ਸਿਖਾਉਂਦਾ ਨਜ਼ਰ ਆਇਆ ਸ਼ਿੰਦਾ ਗਰੇਵਾਲ, ਵੀਡੀਓ ਹੋਇਆ ਵਾਇਰਲ
Lajwinder kaur
September 22nd 2022 08:35 PM --
Updated:
September 22nd 2022 08:30 PM
Kavita Kaushik Learns Bhangra From Shinda Grewal: ਐੱਫ.ਆਈ.ਆਰ ਸੀਰੀਅਲ ‘ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਪੰਜਾਬੀ ਇੰਡਸਟਰੀ ‘ਚ ਵੀ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ। ਜਿਸ ਕਰਕੇ ਉਹ ਬਹੁਤ ਜਲਦ ਇੱਕ ਹੋਰ ਪੰਜਾਬੀ ਫ਼ਿਲਮ ਚ ਨਜ਼ਰ ਆਉਣ ਵਾਲੀ ਹੈ। ਉਹ ਏਨੀਂ ਦਿਨੀਂ ਲੰਡਨ 'ਚ ਗਿੱਪੀ ਗਰੇਵਾਲ ਦੀ ਫ਼ਿਲਮ 'ਕੈਰੀ ਆਨ ਜੱਟਾ-3' ਦੀ ਸ਼ੂਟਿੰਗ ਕਰ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਸ਼ਿੰਦਾ ਗਰੇਵਾਲ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ।