ਸ਼ਹਿਨਾਜ਼ ਗਿੱਲ- ਹਾਲਾਂਕਿ ਬਿੱਗ ਬੌਸ 13 ਭਾਵੇ ਦੋ ਸਾਲ ਪਹਿਲਾਂ ਖਤਮ ਹੋ ਗਿਆ ਸੀ, ਪਰ ਸ਼ਹਿਨਾਜ਼ ਗਿੱਲ ਦੀ ਪ੍ਰਸਿੱਧੀ ਪਹਿਲਾਂ ਨਾਲ ਵੀ ਚਾਰ ਗੁਣਾ ਹੋਈ ਪਈ ਹੈ। ਸ਼ਹਿਨਾਜ਼ ਦੇ ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਇਸ ਲਈ ਜਦੋਂ ਵੀ ਸ਼ਹਿਨਾਜ਼ ਗਿੱਲ ਦੀ ਕੋਈ ਤਸਵੀਰ ਜਾਂ ਫਿਰ ਵੀਡੀਓ ਆਉਂਦੀ ਹੈ ਤਾਂ ਉਹ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਨ ਲੱਗ ਜਾਂਦੀ ਹੈ। ਉਸ ਦੇ ਇੰਸਟਾਗ੍ਰਾਮ ਅਤੇ ਯੂਟਿਊਬ ਚੈਨਲ 'ਤੇ ਵੱਡੀ ਗਿਣਤੀ 'ਚ ਫਾਲੋਅਰਜ਼ ਹਨ। ਉਸ ਦੇ 11.5 ਮਿਲੀਅਨ ਫਾਲੋਅਰਜ਼ ਹਨ। ਉਸ ਦੇ ਝੋਲੀ ਕਈ ਬ੍ਰਾਂਡਸ ਨੇ। ਜਿਸ ਕਰਕੇ ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਮੋਸ਼ਨ ਕਰਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ। ਉਹ ਪ੍ਰਤੀ ਪੋਸਟ ਛੇ ਤੋਂ ਅੱਠ ਲੱਖ ਰੁਪਏ ਤੱਕ ਚਾਰਜ ਕਰਦੀ ਹੈ।
Image Source: Instagramਹੋਰ ਪੜ੍ਹੋ : ਨਰਗਿਸ ਫਾਖਰੀ ਨੂੰ ਸਾਈਕਲ ਚਲਾਉਂਦੇ ਹੋਏ ਵੀਡੀਓ ਬਣਾਉਣੀ ਪਈ ਭਾਰੀ, ਸਾਈਕਲ ਤੋਂ ਡਿੱਗੀ ਧੜੰਮ ਕਰਕੇ, ਦੇਖੋ ਵੀਡੀਓ
ਨਾਗਿਨ 6 ਦਾ ਤੇਜਸਵੀ ਪ੍ਰਕਾਸ਼- ਨਾਗਿਨ 6 ਅਭਿਨੇਤਰੀ ਤੇਜਸਵੀ ਪ੍ਰਕਾਸ਼ ਬਿੱਗ ਬੌਸ 15 ਜਿੱਤਣ ਤੋਂ ਬਾਅਦ ਸਿਖਰ 'ਤੇ ਹੈ। ਉਸਦੀ ਫੈਨ ਫਾਲਵਿੰਗ ਚ ਦੁਗਣਾ ਵਾਧਾ ਹੋਇਆ ਹੈ। ਇਸ ਸਮੇਂ ਉਸਦੀ ਪ੍ਰਸਿੱਧੀ ਸਿਖਰਾਂ ਉੱਤੇ ਹੈ ਅਤੇ ਉਹ ਇਸ ਨੂੰ ਪੂਰਾ ਲੁਤਫ ਵੀ ਲੈ ਰਹੀ ਹੈ। ਉਹ ਆਪਣੇ ਸੋਸ਼ਲ ਮੀਡੀਆ 'ਤੇ ਕਈ ਬ੍ਰਾਂਡ ਪ੍ਰਮੋਸ਼ਨ ਕਰ ਰਹੀ ਹੈ। ਉਸਨੇ ਸੁੰਦਰਤਾ ਬ੍ਰਾਂਡਾਂ ਲਈ ਵਿਗਿਆਪਨ ਕੀਤੇ ਹਨ। ਉਹ ਪ੍ਰਤੀ ਇੰਸਟਾਗ੍ਰਾਮ ਪੋਸਟ 10 ਤੋਂ 13 ਲੱਖ ਰੁਪਏ ਚਾਰਜ ਕਰਦੀ ਹੈ।
Image Source: Instagram
ਹਿਨਾ ਖ਼ਾਨ- ਹਿਨਾ ਖ਼ਾਨ ਜੋ ਕਿ ਹਾਲ ਹੀ ‘ਚ ਕਾਨਸ 2022 ਵਿੱਚ ਆਪਣੀ ਲੁੱਕ ਦੇ ਨਾਲ ਵਾਹ ਵਾਹੀ ਲੁੱਟ ਕੇ ਆਈ ਹੈ। ਕਾਨਸ ਦੇ ਰੈੱਡ ਕਾਰਪੇਟ ਉੱਤੇ ਅਦਾਕਾਰਾ ਦੀ ਲੁੱਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸਦੇ YouTube ਚੈਨਲ 7.5 ਸਬਸਕ੍ਰਾਈਬਰ ਨੇ ਅਤੇ ਇੰਸਟਾਗ੍ਰਾਮ ਅਕਾਉਂਟ ਉੱਤੇ 11 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਹਿਨਾ ਖ਼ਾਨ ਨੂੰ ਸੁੰਦਰਤਾ ਅਤੇ ਫੈਸ਼ਨ ਬ੍ਰਾਂਡਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ। ਉਹ ਇੰਸਟਾਗ੍ਰਾਮ 'ਤੇ ਪ੍ਰਤੀ ਪੋਸਟ 12-13 ਲੱਖ ਰੁਪਏ ਅਤੇ ਯੂਟਿਊਬ ਵੀਡੀਓ ਲਈ ਇੰਨੀ ਹੀ ਰਕਮ ਕਮਾਉਂਦੀ ਹੈ।
Image Source: Instagram
ਹੋਰ ਪੜ੍ਹੋ : ਕਾਨਸ 2022: ਹਿਨਾ ਖ਼ਾਨ ਨੇ ਗਲੈਮਰਸ ਲੁੱਕ ਨਾਲ ਲੁੱਟਿਆ ਮੇਲਾ, ਪ੍ਰਸ਼ੰਸਕ ਨੇ ਵੀ ਲਾਈ ਤਾਰੀਫਾਂ ਝੜੀ