'ਜ਼ੀਰੋ' ਦੇ ਤੀਜੇ ਗਾਣੇ 'ਚ ਦਿਖਿਆ ਕੈਟਰੀਨਾ ਕੈਫ ਦਾ ਜਲਵਾ , ਦੇਖੋ ਵੀਡੀਓ

By  Aaseen Khan December 13th 2018 01:03 PM
'ਜ਼ੀਰੋ' ਦੇ ਤੀਜੇ ਗਾਣੇ 'ਚ ਦਿਖਿਆ ਕੈਟਰੀਨਾ ਕੈਫ ਦਾ ਜਲਵਾ , ਦੇਖੋ ਵੀਡੀਓ

'ਜ਼ੀਰੋ' ਦੇ ਤੀਜੇ ਗਾਣੇ 'ਚ ਦਿਖਿਆ ਕੈਟਰੀਨਾ ਕੈਫ ਦਾ ਜਲਵਾ , ਦੇਖੋ ਵੀਡੀਓ : ਸ਼ਾਹਰੁਖ ਖਾਨ ਦੀ ਫਿਲਮ ਜ਼ੀਰੋ ਜਿਸ ਦਾ ਬਹੁਤ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਦਾ ਤੀਜਾ ਗਾਣਾ 'ਹੁਸਨ ਪਰਚਮ' ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ 'ਚ ਕੈਟਰੀਨਾ ਕੈਫ ਆਪਣੇ ਕਤੀਲਾਨਾ ਅੰਦਾਜ਼ ਅਤੇ ਡਾਂਸ ਨਾਲ ਕਹਿਰ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਸ਼ਾਹਰੁਖ ਖਾਨ ਵੱਲੋਂ ਇਸ ਗਾਣੇ ਦਾ ਟੀਜ਼ਰ ਸਾਂਝਾ ਕੀਤਾ ਗਿਆ ਸੀ। ਫਿਲਮ 'ਚ ਕੈਟਰੀਨਾ ਕੈਫ ਬਬੀਤਾ ਨਾਮ ਦਾ ਅਦਾਕਾਰਾ ਦਾ ਕਿਰਦਾਰ ਨਿਭਾ ਰਹੇ ਹਨ।

https://www.youtube.com/watch?v=0BOekEZXjmQ

ਇਸ ਤੋਂ ਪਹਿਲਾਂ ਰਿਲੀਜ਼ ਹੋਏ ਗਾਣੇ 'ਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸੀ। ਹੁਸਨ ਪਰਚਮ ਨਾਮ ਦੇ ਇਸ ਗਾਣੇ 'ਚ ਜਿਸ ਤਰਾਂ ਦਾ ਡਾਂਸ ਅਤੇ ਅਦਾਵਾਂ ਕੈਟਰੀਨਾ ਕੈਫ ਨੇ ਦਿਖਾਈਆਂ ਹਨ ਕੋਈ ਵੀ ਆਪਣੀਆਂ ਪਲਕਾਂ ਵੀ ਨਹੀਂ ਝਮਕਾ ਸਕਦਾ। ਜੇਕਰ ਗੀਤ ਦੀ ਗੱਲ ਕਰੀਏ ਤਾਂ ਗਾਣੇ ਨੂੰ ਆਵਾਜ਼ ਦਿੱਤੀ ਭੂਮੀ ਤ੍ਰਿਵੇਦੀ ਅਤੇ ਰਾਜਾ ਕੁਮਾਰੀ ਵੱਲੋਂ ਦਿੱਤੀ ਗਈ ਹੈ।

ਦੇਖੋ ਵੀਡੀਓ : ਗਿੱਪੀ ਗਰੇਵਾਲ ‘ਚ ਐਨਾ ਐਟੀਟਿਊਡ !! ਦੇਖੋ ਵੀਡੀਓ

https://www.youtube.com/watch?v=eTls6-julhU

ਗਾਣੇ ਦੇ ਬੋਲ ਮਸ਼ਹੂਰ ਗੀਤਕਾਰ ਇਰਸ਼ਾਦ ਕਾਮਿਲ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਅਜੇ - ਅਤੁਲ ਵੱਲੋਂ ਦਿੱਤਾ ਗਿਆ ਹੈ। ਹੁਸਨ ਪਰਚਮ ਗੀਤ ਨੂੰ ਟੀ ਸੀਰੀਜ਼ ਦੇ ਲੇਬਲ ਤਲੇ ਰਿਲੀਜ਼ ਕੀਤਾ ਗਿਆ ਹੈ। ਜ਼ੀਰੋ ਫਿਲਮ ਦਾ ਇਹ ਤੀਸਰਾ ਗੀਤ ਹੈ ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ , 'ਤੇ ਸ਼ਾਹਰੁਖ ਖਾਨ ਅਤੇ ਦੂਜੇ ਗਾਣੇ 'ਚ ਸਲਮਾਨ ਖਾਨ ਦਾ ਜਲਵਾ ਦੀਖਿਆ ਸੀ। ਫਿਲਮ ਸਿਨੇਮਾ ਘਰਾਂ 'ਤੇ 21 ਦਿਸੰਬਰ ਨੂੰ ਵੇਖਣ ਨੂੰ ਮਿਲੇਗੀ।

Related Post