ਬਾਲੀਵੁੱਡ ਡਾਇਰੈਕਟਰ ਵਿਵੇਕ ਅਗਨੀਹੋਤਰੀ ਵੱਲੋਂ ਨਿਰਦੇਸ਼ਤ ਫ਼ਿਲਮ ਦਿ ਕਸ਼ਮੀਰ ਫਾਈਲਸ ਲਗਾਤਾਰ ਸੁਰੱਖੀਆਂ ਵਿੱਚ ਬਣੀ ਹੋਈ ਹੈ। ਲਗਾਤਾਰ ਵਿਵਾਦਾਂ ਵਿੱਚ ਰਹਿਣ ਦੇ ਬਾਵਜੂਦ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਵਿਵੇਕ ਰੰਜਨ ਦੀ ਇਸ ਫ਼ਿਲਮ ਨੇ ਦੱਸਵੇਂ ਦਿਨ (ਦੂਜੇ ਐਤਵਾਰ) ਨੂੰ ਬਾਕਸ ਆਫਿਸ 'ਤੇ ਹੁਣ ਤੱਕ ਦਾ ਸਭ ਤੋਂ ਵੱਧ ਕਲੈਕਸ਼ਨ ਕੀਤਾ ਹੈ। ਇਹ ਫ਼ਿਲਮ ਹੁਣ ਤੱਕ 300 ਕਰੋੜ ਕਮਾ ਚੁੱਕੀ ਹੈ।
image From Instagram
ਕਸ਼ਮੀਰੀ ਪੰਡਿਤਾਂ ਦੇ ਕਤਲੇਆਮ 'ਤੇ ਆਧਾਰਿਤ ਫ਼ਿਲਮ ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਦੇਸ਼ ਭਰ ਵਿੱਚ ਤਣਾਅ ਦਾ ਮਾਹੌਲ ਹੈ। ਜਿਥੇ ਇਹ ਫ਼ਿਲਮ ਲਗਾਤਾਰ ਵਿਵਾਦਾਂ ਵਿੱਚ ਘਿਰੀ ਹੋਈ ਹੈ, ਉਥੇ ਹੀ ਦੂਜੇ ਪਾਸੇ ਫ਼ਿਲਮ ਲਗਾਤਾਰ ਬਾਕਸ ਆਫਿਸ 'ਤੇ ਚੰਗੀ ਕਮਾਈ ਵੀ ਕਰ ਰਹੀ ਹੈ। ਇਸ ਫਿਲਮ ਨੇ ਹੁਣ 300 ਕਰੋੜ ਦੇ ਕਲੱਬ 'ਚ ਐਂਟਰੀ ਕਰ ਲਈ ਹੈ। ਰਿਲੀਜ਼ ਦੇ ਪਹਿਲੇ ਦਿਨ 3.25 ਕਰੋੜ ਤੋਂ ਓਪਨਿੰਗ ਲੈਣ ਵਾਲੀ ਇਹ ਫ਼ਿਲਮ 300 ਕਰੋੜ ਰੁਪਏ ਕਮਾ ਚੁੱਕੀ ਹੈ।
Image Source: Twitter
ਆਮਤੌਰ 'ਤੇ, ਜ਼ਿਆਦਾਤਰ ਫਿਲਮਾਂ ਆਪਣੇ ਪਹਿਲੇ ਵੀਕੈਂਡ ਤੱਕ ਹੀ ਚੰਗੀ ਕਮਾਈ ਕਰ ਪਾਉਂਦੀਆਂ ਹਨ ਤੇ ਬਾਅਦ ਵਿੱਚ ਹੌਲੀ ਪੈ ਜਾਂਦੀਆਂ ਹਨ, ਪਰ 'ਦਿ ਕਸ਼ਮੀਰ ਫਾਈਲਜ਼' ਨੇ ਅੱਠਵੇਂ ਦਿਨ ਸਭ ਤੋਂ ਵੱਧ ਕਮਾਈ ਕੀਤੀ ਹੈ। ਕਸ਼ਮੀਰ ਫਾਈਲਜ਼ ਹਿੰਦੀ ਸਿਨੇਮਾ ਦੇ ਆਧੁਨਿਕ ਯੁੱਗ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ। ਇਹ ਫ਼ਿਲਮ 15 ਕਰੋੜ ਰੁਪਏ ਬਜਟ ਵਿੱਚ ਬਣੀ ਹੈ।
DAILY COLLECTION
ਪਹਿਲਾ ਦਿਨ - 3.55 ਕਰੋੜ ਰੁਪਏ
ਦੂਜਾ ਦਿਨ - 8.5 ਕਰੋੜ ਰੁਪਏ
ਤੀਜਾ ਦਿਨ - 15.1 ਕਰੋੜ ਰੁਪਏ
ਚੋਥਾ ਦਿਨ - 15.05 ਕਰੋੜ ਰੁਪਏ
ਪੰਜਵਾਂ ਦਿਨ -17.80 ਕਰੋੜ ਰੁਪਏ
ਛੇਵਾਂ ਦਿਨ - 19.30 ਕਰੋੜ ਰੁਪਏ
ਸਤਵਾਂ ਦਿਨ - 19.05 ਕਰੋੜ ਰੁਪਏ
ਪਹਿਲੇ ਹਫ਼ਤੇ ਦੀ ਕੁੱਲ ਕਮਾਈ - 98.35 ਕਰੋੜ ਰੁਪਏ
ਅੱਠਵਾਂ ਦਿਨ - 22.00 ਕਰੋੜ ਰੁਪਏ
ਨੌਵਾਂ ਦਿਨ - 24.00 ਕਰੋੜ ਰੁਪਏ
ਦੱਸਵਾਂ ਦਿਨ - 27.00 ਕਰੋੜ ਰੁਪਏ
ਫ਼ਿਲਮ ਦੀ ਹੁਣ ਤੱਕ ਦੀ ਕੁੱਲ ਕਮਾਈ - 120.35 ਕਰੋੜ ਰੁਪਏ
Image source Instagram
ਹੋਰ ਪੜ੍ਹੋ : ਅਨੁਪਮ ਖੇਰ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਿਲਮ ਦਿ ਕਸ਼ਮੀਰ ਫਾਈਲਸ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਚ ਕਿਉਂ ਨਹੀਂ ਕੀਤਾ ਪ੍ਰਮੋਟ
ਇਸ ਨੂੰ ਲੈ ਕੇ ਫ਼ਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਪਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ 300 ਕਰੋੜ ਕਲੱਬ ਵਿੱਚ ਐਂਟਰੀ ਹੋਣ 'ਤੇ ਦਰਸ਼ਕਾਂ ਅਤੇ ਪੂਰੀ ਫ਼ਿਲਮ ਟੀਮ ਨੂੰ ਵਧਾਈ ਦਿੱਤੀ ਹੈ। ਇਸ ਫ਼ਿਲਮ ਨੂੰ ਮਹਿਜ਼ ਭਾਰਤ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਤੇ ਹੋਰਨਾਂ ਦਰਸ਼ਕਾਂ ਨੇ ਵੀ ਬਹੁਤ ਪਸੰਦ ਕਰ ਰਹੇ ਹਨ।
View this post on Instagram
A post shared by Vivek Ranjan Agnihotri (@vivekagnihotri)