ਫ਼ਿਲਮ ‘ਕਲੀ ਜੋਟਾ’ (Kali Jotta) ਤਿੰਨ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਅਜਿਹੇ ‘ਚ ਅਦਾਕਾਰਾ ਨੀਰੂ ਬਾਜਵਾ (Neeru Bajwa) ਅਤੇ ਸਤਿੰਦਰ ਸਰਤਾਜ (Satinder Sartaaj) ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਬੀਤੇ ਦਿਨ ਫ਼ਿਲਮ ਦੀ ਸਟਾਰਕਾਸਟ ਅੰਮ੍ਰਿਤਸਰ ‘ਚ ਪਹੁੰਚੀ ਸੀ । ਜਿੱਥੋਂ ਦੀਆਂ ਤਸਵੀਰਾਂ ਵੀ ਅਦਾਕਾਰਾ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਸਨ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਆਮਿਰ ਖ਼ਾਨ ਦੇ ਨਾਲ ਖ਼ੂਬਸੂਰਤ ਪਲਾਂ ਨੂੰ ਕੈਮਰੇ ‘ਚ ਕੀਤਾ ਕੈਪਚਰ, ਕਿਹਾ ‘ਦਿਲ ਦਾ ਅਮੀਰ, ਆਮਿਰ ਖ਼ਾਨ’
ਇਸ ਫ਼ਿਲਮ ਦਾ ਦੋਵਾਂ ਦੇ ਪ੍ਰਸ਼ੰਸਕ ਵੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਮੁੱਖ ਕਿਰਦਾਰਾਂ ‘ਚ ਹੋਣਗੇ ।
ਫ਼ਿਲਮ ਰੋਮਾਂਟਿਕ ਕਾਮੇਡੀ ਨਹੀਂ, ਇਸ ਗੰਭੀਰ ਮੁੱਦੇ ਨੂੰ ਕਰੇਗੀ ਪੇਸ਼
ਫ਼ਿਲਮ ‘ਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੇ ਚੁਲਬੁਲੇ ਸੁਭਾਅ ਨੂੰ ਵੇਖ ਕੇ ਹਰ ਕੋਈ ਅੰਦਾਜ਼ਾ ਲਗਾ ਰਿਹਾ ਹੈ ਕਿ ਇਹ ਫ਼ਿਲਮ ਸ਼ਾਇਦ ਰੋਮਾਂਟਿਕ ਕਾਮੇਡੀ ਫ਼ਿਲਮ ਹੋਵੇਗੀ ।ਪਰ ਅਜਿਹਾ ਨਹੀਂ ਹੈ ਇਹ ਫ਼ਿਲਮ ਮਹਿਲਾ ਸਸ਼ਕਤੀਕਰਨ ਦੇ ਵਿਸ਼ੇ ਨੂੰ ਉਜਾਗਰ ਕਰੇਗੀ ।
ਹੋਰ ਪੜ੍ਹੋ : ਪ੍ਰਿਯੰਕਾ ਅਤੇ ਸ਼ਿਵ ਨੂੰ ਛੱਡ ਇਹ ਮੁਕਾਬਲੇਬਾਜ਼ ਬਣਿਆ ਘਰ ਦਾ ਬਾਦਸ਼ਾਹ
ਕਿਉਂਕਿ ਇਸ ਫ਼ਿਲਮ ‘ਚ ਰਾਬੀਆ ਦਾ ਕਿਰਦਾਰ ਨਿਭਾ ਰਹੀ ਨੀਰੂ ਬਾਜਵਾ ਇੱਕ ਅਜਿਹੀ ਕੁੜੀ ਦੇ ਕਿਰਦਾਰ ਨੂੰ ਨਿਭਾ ਰਹੀ ਹੈ ਜੋ ਕਿ ਆਪਣੀ ਮਰਜ਼ੀ ਦੇ ਨਾਲ ਜਿਉਣਾ ਚਾਹੁੰਦੀ ਹੈ ।ਜੋ ਕਿ ਸਮਾਜ ਦੇ ਕੁਝ ਲੋਕਾਂ ਨੂੰ ਪਸੰਦ ਨਹੀਂ ਆਉਂਦਾ । ਇੱਥੋਂ ਤੱਕ ਕਿ ਰਾਬੀਆ ਦੇ ਪਰਿਵਾਰ ਵਾਲਿਆਂ ਨੂੰ ਵੀ ਨਹੀਂ ।
ਵਾਮਿਕਾ ਗੱਬੀ ਦਾ ਕਿਰਦਾਰ
ਵਾਮਿਕਾ ਗੱਬੀ (Wamiqa Gabbi)ਇੱਕ ਅਜਿਹੀ ਵਕੀਲ ਕੁੜੀ ਅਨੰਤ ਦਾ ਕਿਰਦਾਰ ਨਿਭਾ ਰਹੀ ਹੈ । ਜੋ ਕਿ ਆਪਣੀ ਅਧਿਆਪਕਾ ਰਾਬੀਆ ਦੇ ਹਿੱਤਾਂ ਦੇ ਲਈ ਲੜਦੀ ਹੋਈ ਨਜ਼ਰ ਆਏਗੀ । ਇਸ ਵਾਰ ਵੀ ਉਹ ਵੱਖਰੀ ਤਰ੍ਹਾਂ ਦੀ ਭੂਮਿਕਾ 'ਚ ਨਜ਼ਰ ਆਏਗੀ ।
image source : youtube
ਉਹ ਆਪਣੀ ਫੇਵਰੇਟ ਅਧਿਆਪਿਕਾ ਰਾਬੀਆ ਦੇ ਬਾਰੇ ਸੁਣਦੀ ਹੈ, ਜਿਸ ਨੂੰ ਸਮਾਜ ਦੇ ਕੁਝ ਲੋਕਾਂ ਦੇ ਵੱਲੋਂ ਪਾਗਲ ਐਲਾਨਿਆ ਗਿਆ ਹੈ । ਪਰ ਜਦੋਂ ਉਹ ਆਪਣੀ ਅਧਿਆਪਿਕਾ ਬਾਰੇ ਸਭ ਕੁਝ ਜਾਣਦੀ ਹੈ ਤਾਂ ਉਹ ਉਸ ਲਈ ਲੜਨ ਦਾ ਮਨ ਬਣਾਉਂਦੀ ਹੈ।ਹੁਣ ਵੇਖਣਾ ਹੋਵੇਗਾ ਕਿ ਆਪਣੀ ਫੇਵਰੇਟ ਅਧਿਆਪਕਾ ਰਾਬੀਆ ਨੂੰ ਵਾਮਿਕਾ ਇਨਸਾਫ ਦਿਵਾ ਪਾਉਂਦੀ ਹੈ ਜਾਂ ਨਹੀਂ। ਪਰ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ।