ਫ਼ਿਲਮ ਬੱਚਨ ਪਾਂਡੇ ਦਾ ਫਰਸਟ ਲੁੱਕ ਆਇਆ ਸਾਹਮਣੇ, ਬੇਹੱਦ ਦਮਦਾਰ ਲੁੱਕ 'ਚ ਨਜ਼ਰ ਆਈ ਅਕਸ਼ੈ ਤੇ ਕ੍ਰਿਤੀ ਸੈਨਨ ਦੀ ਜੋੜੀ

By  Pushp Raj February 17th 2022 05:44 PM

ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਸਟਾਰ ਅਕਸ਼ੈ ਕੁਮਾਰ ਦੀ ਅਗਲੀ ਫ਼ਿਲਮ ਬੱਚਨ ਪਾਂਡੇ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰਾ ਕ੍ਰਿਤੀ ਸੈਨਨ ਵੀ ਨਜ਼ਰ ਆਵੇਗੀ। ਇਸ ਫ਼ਿਲਮ ਦਾ ਪਹਿਲਾ ਲੁੱਕ ਸਾਹਮਣੇ ਆ ਚੁੱਕਾ ਹੈ। ਇਸ ਵਿੱਚ ਅਕਸੈ ਤੇ ਕ੍ਰਿਤੀ ਦੀ ਜੋੜੀ ਬਹੁਤ ਹੀ ਦਮਦਾਰ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

Image Source: Instagram

ਫ਼ਿਲਮ ਦੀ ਪਹਿਲੀ ਝਲਕ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਦਰਸ਼ਕ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਬੱਚਨ ਪਾਂਡੇ' ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ 'ਚ ਅਕਸ਼ੈ ਕੁਮਾਰ ਦੇਸੀ ਅਤੇ ਗੈਂਗਸਟਰ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਫ਼ਿਲਮ 'ਚ ਅਕਸ਼ੇ ਕੁਮਾਰ ਦੇ ਨਾਲ ਕ੍ਰਿਤੀ ਸੈਨਨ ਮੁੱਖ ਭੂਮਿਕਾ ਨਿਭਾਅ ਰਹੀ ਹੈ।

ਕ੍ਰਿਤੀ ਅਤੇ ਅਕਸ਼ੈ ਇਸ ਤੋਂ ਪਹਿਲਾਂ ਫ਼ਿਲਮ 'ਹਾਊਸਫੁੱਲ 4' 'ਚ ਇਕੱਠੇ ਕੰਮ ਕਰ ਚੁੱਕੇ ਹਨ। ਅਕਸ਼ੈ ਕੁਮਾਰ ਤੋਂ ਬਾਅਦ, ਕ੍ਰਿਤੀ ਸੈਨਨ ਨੇ ਇੱਕ ਦਿਲਚਸਪ ਲੁੱਕ ਨਾਲ ਫਿਲਮ ਵਿੱਚ ਡੈਬਿਊ ਕੀਤਾ ਹੈ। ਮਿਮੀ ਦੀ ਸਫਲਤਾ ਤੋਂ ਬਾਅਦ, ਦਰਸ਼ਕਾਂ ਨੂੰ ਇੱਕ ਵਾਰ ਫਿਰ ਇੱਕ ਵੱਖਰੀ ਕਿਸਮ ਦਾ ਕਿਰਦਾਰ ਵੇਖਣ ਨੂੰ ਮਿਲੇਗਾ।

ਇੰਸਟਾਗ੍ਰਾਮ 'ਤੇ, ਕ੍ਰਿਤੀ ਸੈਨਨ ਨੇ 'ਬੱਚਨ ਪਾਂਡੇ' ਵਿੱਚ ਮਾਈਰਾ ਦੇ ਰੂਪ ਵਿੱਚ ਆਪਣੀ ਪਹਿਲੀ ਝਲਕ ਸਾਂਝੀ ਕੀਤੀ। ਇਸ ਪੋਸਟਰ 'ਚ ਕ੍ਰਿਤੀ ਸੈਨਨ ਅਕਸ਼ੈ ਕੁਮਾਰ ਦੇ ਪਿੱਛੇ ਬਾਈਕ 'ਤੇ ਬੈਠੀ ਹੈ, ਜਿਸ ਦਾ ਇਕ ਹੱਥ ਗਲੇ 'ਚ ਅਤੇ ਦੂਜੇ 'ਚ ਰਿਵਾਲਵਰ ਹੈ। ਕ੍ਰਿਤੀ ਨੇ ਮਾਇਰਾ ਦੇਵਕਰ ਦੀ ਭੂਮਿਕਾ ਨਿਭਾਈ ਹੈ, ਜੋ ਕਿ ਇੱਕ ਉਤਸ਼ਾਹੀ ਨਿਰਦੇਸ਼ਕ ਹੈ ਜੋ ਅਕਸ਼ੈ ਕੁਮਾਰ ਦੁਆਰਾ ਨਿਭਾਏ ਗਏ ਬੱਚਨ ਪਾਂਡੇ 'ਤੇ ਇੱਕ ਦਿਲਚਸਪ ਗੈਂਗਸਟਰ ਜੀਵਨੀ ਬਣਾਉਣਾ ਚਾਹੁੰਦੀ ਹੈ।

ਹੋਰ ਪੜ੍ਹੋ : ਟੀਵੀ ਅਦਾਕਾਰਾ ਮੋਹਿਨਾ ਕੁਮਾਰੀ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ, ਪਤੀ ਨਾਲ ਤਸਵੀਰਾਂ 'ਚ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ

 

View this post on Instagram

 

A post shared by Kriti (@kritisanon)

ਇੰਸਟਾਗ੍ਰਾਮ ਉੱਤੇ ਇਹ ਪੋਸਟ ਸ਼ੇਅਰ ਕਰਦੇ ਹੋਏ ਕ੍ਰਿਤੀ ਸੈਨੇਨ ਨੇ ਲਿਖਿਆ, " ''ਬਾਗਵਾ ਕਾ ਬੱਚਨ ਪਾਂਡੇ, ਔਰ ਮੁੰਬਈ ਕਾ ਮਾਈਰਾ! ਇੱਕ ਗੈਂਗਸਟਰ ਅਤੇ ਇੱਕ ਅਭਿਲਾਸ਼ੀ ਨਿਰਦੇਸ਼ਕ! ਕਿਆ ਹੋਗੀ ਹਮਾਰੀ ਕਹਾਣੀ? "

Image Source: Instagram

ਅਕਸ਼ੈ ਕੁਮਾਰ ਨੇ ਵੀ ਕ੍ਰਿਤੀ ਸੈਨਨ ਦਾ ਲੁੱਕ ਵੀ ਸਾਂਝਾ ਕੀਤਾ ਜਿਸ ਦੇ ਨਾਲ ਉਨ੍ਹਾਂ ਨੇ ਫ਼ਿਲਮ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਜੋ 18 ਫਰਵਰੀ ਨੂੰ ਰਿਲੀਜ਼ ਹੋਵੇਗੀ। "ਆਪਣੀ ਸੀਟਬੈਲਟ ਬੰਨ੍ਹੋ...ਇਸ ਵਾਰ ਕੁਛ ਅਲਗ ਹੀ ਮਜ਼ਾ ਆਉਣ ਵਾਲਾ ਹੈ। ਟ੍ਰੇਲਰ ਕੱਲ੍ਹ ਰਿਲੀਜ਼ ਹੋਵੇਗਾ!" ਅਕਸ਼ੈ ਕੁਮਾਰ ਨੇ ਲਿਖਿਆ ਹੈ।

 

View this post on Instagram

 

A post shared by Akshay Kumar (@akshaykumar)

Related Post