ਸੌਂਫ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ
Rupinder Kaler
August 28th 2021 01:27 PM
ਸੌਂਫ (fennel seeds) ਦੀ ਵਰਤੋਂ ਆਮ ਤੌਰ 'ਤੇ ਮਾਊਥ ਫਰੈਸ਼ਨਰ ਵਜੋਂ ਕੀਤੀ ਜਾਂਦੀ ਹੈ, ਜਦੋਂ ਕਿ ਕੁਝ ਘਰਾਂ ਵਿੱਚ ਇਸਦੀ ਵਰਤੋਂ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਨ । ਪਰ ਫਿਰ ਵੀ ਬਹੁਤੇ ਲੋਕ ਅਜੇ ਵੀ ਹਨ ਜਿਹੜੇ ਸੌਂਫ ਦੇ ਅਸਲ ਫਾਇਦਿਆਂ ਤੋਂ ਅਣਜਾਣ ਹਨ। ਸੌਂਫ (fennel seeds) ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਤੋਂ ਬਚਾ ਸਕਦੇ ਹਨ। ਫਾਈਬਰ ਦੇ ਨਾਲ, ਸੌਂਫ ਵਿੱਚ ਅਮੀਨੋ ਐਸਿਡ, ਜ਼ਿੰਕ, ਪੋਟਾਸ਼ੀਅਮ, ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਸੌਂਫ ਖਾਣਾ ਪਸੰਦ ਨਹੀਂ ਕਰਦੇ, ਅਜਿਹੀ ਸਥਿਤੀ ਵਿੱਚ ਇਸਦੇ ਲਾਭ ਚਾਹ ਬਣਾ ਪੀ ਕੇ ਲਏ ਜਾ ਸਕਦੇ ਹਨ।