ਵਿਦਯੁਤ ਜਾਮਵਾਲ ਨੂੰ ਮਿਲ ਕੇ ਭਾਵੁਕ ਹੋਈ ਮਹਿਲਾ ਫੈਨ, ਵਿਦਯੁਤ ਨੇ ਮਹਿਲਾ ਫੈਨ ਦੀ ਨੂੰ ਕਰੋੜਾਂ ਦੀ ਕਾਰ 'ਚ ਕਰਵਾਈ ਸੈਰ

ਬਾਲੀਵੁੱਡ ਅਦਾਕਾਰ ਵਿਦਯੁਤ ਜਾਮਵਾਲ ਆਪਣੇ ਮਾਚੋ ਲੁੱਕ ਅਤੇ ਜ਼ਬਰਦਸਤ ਸਟੰਟ-ਐਕਸ਼ਨ ਲਈ ਮਸ਼ਹੂਰ ਹਨ। ਫਿਲਮਾਂ 'ਚ ਉਨ੍ਹਾਂ ਦੇ ਸਟੰਟ ਅਸਲ ਹੁੰਦੇ ਹਨ ਜੋ ਕਿ ਉਹ ਖੁਦ ਕਰਦੇ ਹਨ। ਵਿਦਯੁਤ ਦੀ ਦਮਦਾਰ ਸ਼ਖਸੀਅਤ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੱਡੀ ਫੀਮੇਲ ਫਾਲੋਅਰਸ ਹਨ। ਹੁਣ ਵਿਦਯੁਤ ਜਮਵਾਲ ਆਪਣੇ ਫੈਨਜ਼ ਨੂੰ ਖੁਸ਼ ਕਰਕੇ ਮੁੜ ਸੁਰਖੀਆਂ ਦੇ ਵਿੱਚ ਛਾ ਗਏ ਹਨ।
Image Source: Instagram
ਵਿਦਯੁਤ ਜਾਮਵਾਲ ਦੀ ਵੱਡੀ ਫੈਨ ਫਾਲੋਇੰਗ ਹੈ ਅਜਿਹੇ ਵਿੱਚ ਉਹ ਕਦੇ ਵੀ ਆਪਣੇ ਫੈਨਜ਼ ਨੂੰ ਖੁਸ਼ ਕਰਨ ਦਾ ਮੌਕਾ ਨਹੀਂ ਗੁਆਉਂਦੇ ਤੇ ਨਾਂ ਹੀ ਆਪਣੇ ਫੈਨਜ਼ ਦਾ ਦਿਲ ਜਿੱਤਣ ਦਾ ਕੋਈ ਮੌਕਾ ਛੱਡਦੇ ਹਨ। ਸੋਸ਼ਲ ਮੀਡੀਆ 'ਤੇ ਵਿਦਯੁਤ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਨ੍ਹਾਂ ਨੂੰ ਮਿਲ ਕੇ ਇੱਕ ਫੀਮੇਲ ਫੈਨ ਬੇਹੱਦ ਭਾਵੁਕ ਹੋ ਗਈ।
ਇਸ ਵੀਡੀਓ ਨੂੰ ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤਾ ਗਿਆ ਹੈ। ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਅਦਾਕਾਰ ਆਪਣੀ ਲਗਜ਼ਰੀ ਕਾਰ 'ਐਸਟਨ ਮਾਰਟਿਨ ਡੀਬੀ 9' ਦੇ ਕੋਲ ਖੜ੍ਹੇ ਨਜ਼ਰ ਆ ਰਹੇ ਹਨ। ਪਾਪਰਾਜ਼ੀ ਨੂੰ ਦੇਖ ਕੇ ਉਹ ਹੱਥ ਹਿਲਾ ਕੇ ਫੋਟੋਜ਼ ਖਿਚਵਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਇਸ ਕਾਰ ਦੀ ਕੀਮਤ 3.65 ਕਰੋੜ ਰੁਪਏ ਹੈ।
Image Source: Instagram
ਇਸ ਦੌਰਾਨ ਵਿਦਯੁਤ ਜਾਮਵਾਲ ਦੀ ਇੱਕ ਫੀਮੇਲ ਫੈਨ ਅਚਾਨਕ ਉਨ੍ਹਾਂ ਕੋਲ ਆ ਜਾਂਦੀ ਹੈ ਅਤੇ ਉਹ ਵਿਦਯੁਤ ਨੂੰ ਛੂਹ ਕੇ ਵੇਖਦੀ ਹੈ। ਦਰਅਸਲ ਉਹ ਯਕੀਨ ਨਹੀਂ ਕਰ ਪਾ ਰਹੀ ਸੀ ਕਿ ਉਹ ਆਪਣੇ ਪਸੰਦੀਦਾ ਅਦਾਕਾਰ ਦੇ ਇੰਨੇ ਨੇੜੇ ਹੈ। ਇਹ ਫੀਮੇਲ ਫੈਨ ਅਦਾਕਾਰ ਲਈ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੀ ਹੈ।
ਫੀਮੇਲ ਫੈਨ ਨੂੰ ਲਗਜ਼ਰੀ ਗੱਡੀ 'ਚ ਕਰਾਈ ਸੈਰ
ਵਿਦਯੁਤ ਨੇ ਆਪਣੀ ਇਸ ਡਾਇਹਾਰਟ ਫੈਨ ਦਾ ਪੂਰਾ ਖਿਆਲ ਰੱਖਿਆ। ਇਸ ਦੌਰਾਨ ਅਭਿਨੇਤਾ ਨੇ ਨਾਂ ਸਿਰਫ ਆਪਣੀ ਇਸ ਫੈਨ ਨਾਲ ਗੱਲ ਕੀਤੀ, ਸਗੋਂ ਉਨ੍ਹਾਂ ਨੂੰ ਪਿਆਰ ਨਾਲ ਗਲੇ ਵੀ ਲਗਾਇਆ ਅਤੇ ਉਸ ਦੇ ਕਹਿਣ 'ਤੇ ਉਨ੍ਹਾਂ ਨੂੰ ਆਪਣੀ ਬ੍ਰਾਂਡੇਡ ਕਾਰ 'ਚ ਲੌਂਗ ਡਰਾਈਵ 'ਤੇ ਲੈ ਗਏ। ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਅਭਿਨੇਤਾ ਦੀ ਖੂਬ ਤਾਰੀਫ ਕਰ ਰਹੇ ਹਨ ਅਤੇ ਨੋ ਈਗੋ ਵਾਲੇ ਵਿਅਕਤੀ ਨੂੰ ਕਹਿ ਰਹੇ ਹਨ। ਇੱਕ ਯੂਜ਼ਰ ਨੇ ਕਿਹਾ 'ਜੰਮੂ ਕਾ ਦਿਲਦਾਰ'। ਬਹੁਤ ਸਾਰੇ ਪ੍ਰਸ਼ੰਸਕਾਂ ਨੇ ਅਭਿਨੇਤਾ ਨੂੰ Man of Golden Heart ਕਿਹਾ ਹੈ।
Image Source: Instagram
ਹੋਰ ਪੜ੍ਹੋ: ਜਾਣੋ ਕਿਉਂ ?ਸਿੱਧੂ ਮੂਸੇਵਾਲਾ ਦੇ ਕਤਲ ਦਾ ਕਾਰਨ ਬਣਿਆ ਉਨ੍ਹਾਂ ਵੱਲੋਂ ਗਾਇਆ ਗੀਤ 'ਬੰਬੀਹਾ ਬੋਲੇ'
ਤੁਹਾਨੂੰ ਦੱਸ ਦੇਈਏ ਕਿ ਵਿਦਯੁਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਖੁਦਾ ਹਾਫਿਜ਼-2' ਨੂੰ ਲੈ ਕੇ ਚਰਚਾ 'ਚ ਹਨ। ਅਦਾਕਾਰ ਫਿਲਮ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਇਹ ਫੈਨ ਫਿਲਮ ਦੇ ਪ੍ਰਮੋਸ਼ਨ ਵਾਲੀ ਥਾਂ 'ਤੇ ਅਦਾਕਾਰ ਨਾਲ ਟਕਰਾ ਗਿਆ ਸੀ। ਫਿਲਮ 'ਖੁਦਾ ਹਾਫਿਜ਼ 2' 'ਚ ਵਿਦਯੁਤ ਸ਼ਿਵਾਲਿਕਾ ਓਬਰਾਏ ਅਤੇ ਦਾਨਿਸ਼ ਹੁਸੈਨ ਨਾਲ ਨਜ਼ਰ ਆਉਣਗੇ। ਇਹ ਫਿਲਮ 8 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
View this post on Instagram