Father’s Day ‘ਤੇ ਦੇਖੋ ਸਿੱਧੂ ਮੂਸੇਵਾਲਾ ਦੀਆਂ ਆਪਣੇ ਪਿਤਾ ਦੇ ਨਾਲ ਕੁਝ ਖ਼ਾਸ ਤਸਵੀਰਾਂ
Lajwinder kaur
June 19th 2022 11:59 AM --
Updated:
June 19th 2022 12:01 PM
ਬੱਚਿਆਂ ਦਾ ਆਪਣੇ ਮਾਪਿਆਂ ਦੇ ਨਾਲ ਖ਼ਾਸ ਰਿਸ਼ਤਾ ਹੁੰਦਾ ਹੈ। ਮੰਮੀ-ਪਾਪਾ ਆਪਣੇ ਬੱਚੇ ਦੀ ਹਰ ਖੁਆਇਸ਼ ਪੂਰੀ ਕਰਨ ਦੀ ਕੋਸ਼ਿਸ ਕਰਦੇ ਹਨ। ਅਜਿਹੇ ‘ਚ ਬੱਚੇ ਵੀ ਆਪਣੇ ਮਾਪਿਆਂ ਨੂੰ ਖ਼ਾਸ ਮਹਿਸੂਸ ਕਰਵਾਉਣ ਲਈ ਉਨ੍ਹਾਂ ਨੂੰ ਖ਼ਾਸ ਤੋਹਫੇ ਤੇ ਕਾਰਡਸ ਦੇ ਕੇ ਆਪਣੇ ਮਾਪਿਆਂ ਦਾ ਧੰਨਵਾਦ ਕਰਨ ਦੀ ਕੋਸ਼ਿਸ ਕਰਦੇ ਹਨ। ਅੱਜ ਪੂਰੀ ਦੁਨੀਆ ਫਾਦਰਸ ਡੇਅ ਦਾ ਦਿਨ ਮਨਾ ਰਹੀ ਹੈ। ਜੇ ਅੱਜ ਗਾਇਕ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦਾ ਤਾਂ ਉਹ ਵੀ ਆਪਣੇ ਪਿਤਾ ਦੇ ਨਾਲ ਫਾਦਰਸ ਡੇਅ ਮਨਾ ਰਿਹਾ ਹੁੰਦਾ, ਆਪਣੇ ਪਿਤਾ ਦੇ ਲਈ ਪਿਆਰ ਨੂੰ ਜ਼ਾਹਿਰ ਕਰਦੇ ਹੋਏ ਪੋਸਟ ਪਾਈ ਹੁੰਦੀ।