ਮਰਹੂਮ ਅਦਾਕਾਰਾ ਸਮਿਤਾ ਪਾਟਿਲ ਦੀ ਇਸ ਫ਼ਿਲਮ ਲਈ ਕਿਸਾਨਾਂ ਨੇ ਆਪਣੀ ਕਮਾਈ ਚੋਂ ਦਿੱਤੇ ਸਨ ਪੈਸੇ, ਜਾਣੋ ਪੂਰੀ ਕਹਾਣੀ

By  Shaminder February 16th 2021 03:55 PM

ਬਾਲੀਵੁੱਡ ਦਾ ਅਜਿਹਾ ਸਿਤਾਰਾ ਜੋ ਧਰੁਵ ਤਾਰੇ ਦੀ ਤਰਾਂ ਅਜਿਹਾ ਚਮਕਿਆ ਕਿ ਜਿਸ ਨੂੰ ਸਮੇਂ ਦੀ ਧੂੜ ਵੀ ਫਿੱਕੀ ਨਾ ਕਰ ਸਕੀ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਸਮਿਤਾ ਪਾਟਿਲ ਦੀ! ਬਾਲੀਵੁੱਡ ਦਾ ਅਜਿਹੀ ਅਦਾਕਾਰਾ ਜੋ ਆਮ ਬਣ ਕੇ ਵੀ ਖਾਸ ਹੋ ਗਈ। ਆਪਣੀ ਛੋਟੀ ਜਿਹੀ ਲਾਈਫ ਤੇ ਛੋਟੇ ਜਿਹੇ ਫਿਲਮੀ ਕਰੀਅਰ ‘ਚ ਉਹਨਾਂ ਦੇ ਟੈਲੇਂਟ ਨੇ ਅਜਿਹਾ ਨਿਖਾਰ ਲਿਆਂਦਾ ਕਿ ਸਮਿਤਾ ਪੈਰਲਲ ਸਿਨੇਮਾ ਦੀ ਅਨਡਾਊਟ ਕਵੀਨ ਬਣ ਗਈ।

inside pic of raj babbar remeber samita patil

ਸਮਿਤਾ ਇੱਕ ਨੇਤਾ ਦੀ ਬੇਟੀ ਸੀ ਉਨਾਂ੍ਹ ਕੋਲ ਕਰੀਅਰ ਚੁਣਨ ਦੇ ਕਈ ਰਾਹ ਸਨ ਲੇਕਿਨ ਸਮਿਤਾ ਨੇ ਸਿਰਫ ਤੇ ਸਿਰਫ ਐਕਟਿੰਗ  ਨੂੰ ਹੀ ਤਰਜੀਹ ਦਿੱਤੀ।

ਹੋਰ ਪੜ੍ਹੋ : ਜਾਨ੍ਹਵੀ ਕਪੂਰ ਅਤੇ ਰਾਜ ਕੁਮਾਰ ਰਾਓ ਦੀ ਫ਼ਿਲਮ ‘ਰੂਹੀ’ ਦਾ ਟ੍ਰੇਲਰ ਜਾਰੀ

smita

ਇਸ ਮਰਾਠੀ ਬਾਲਾ ਨੇ ਆਪਣੀ ਅਦਾਕਾਰੀ ਦੀ ਪਹਿਲੀ ਝਲਕ ਪੇਸ਼ ਕੀਤੀ ਆਲੋਚਨਾਤਮਕ ਫਿਲਮ ਸਾਮਨਾ ਤੋਂ ਉਹਨਾਂ ਦਾ ਹਰ ਰੋਲ ਐਂਵੇ ਲੱਗਦਾ ਸੀ ਜਿਵੇਂ ਕਿ ਉਹਨਾਂ ਨੇ ਆਪਣੇ ਜੀਵਨ ‘ਚ ਇਸ ਨੂੰ ਹੰਢਾਇਆ ਹੋਵੇ ਉਹ ਬੜੀ ਹੀ ਸੰਜੀਦਗੀ ਨਾਲ ਹਰ ਨਾਲ ਨਿਭਾਉਂਦੇ ਸਨ।

smita

17 ਅਕਤੂਬਰ 1955 ਨੂੰ ਪੂਨੇ ਦੀ ਜੰਮਪਲ ਸਮਿਤਾ ਪਾਟਿਲ ਨੇ ਆਪਣੀ ਪੜਾਈ ਮਹਾਰਾਸ਼ਟਰ ਤੋਂ ਕੀਤੀ । ਇਹਨਾਂ ਦੇ ਪਿਤਾ ਸ਼ਿਵਾਜੀ ਰਾਇ ਪਾਟਿਲ ਮਹਾਰਾਸ਼ਟਰ ‘ਚ ਮੰਤਰੀ ਸਨ ਜਦ ਕਿ ਇਹਨਾਂ ਦੀ ਸਮਾਜ ਸੇਵਿਕਾ ਸਨ ।ਕਾਲਜ ਦੀ ਪੜਾਈ ਕੰਪਲੀਟ ਕਰਨ ਤੋਂ ਬਾਅਦ ਸਮਿਤਾ ਜੀ ਨੇ ਮਰਾਠੀ ਦੇ ਨਿਊਜ਼ ਚੈਨਲ ‘ਤੇ ਬਤੌਰ ਨਿਊਜ਼ ਐਂਕਰ ਦੇ ਤੌਰ ‘ਤੇ ਕੰਮ ਕੀਤਾ ਸੀ ।

smita-patil

ਉਨ੍ਹਾਂ ਨੇ ਕਈ ਕਾਮਯਾਬ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ।ਤਹਾਨੂੰ ਦੱਸ ਦੇਈਏ ਕਿ ਫਿਲਮ ਮੰਥਨ ਬਣਾਉਣ ਲਈ ਗੁਜਰਾਤ ਦੇ ਪੰਜ ਲੱਖ ਕਿਸਾਨਾਂ ਨੇ ਆਪਣੇ ਹਰ ਦਿਨ ਦੀ ਮਿਲਣ ਵਾਲੀ ਮਜਦੂਰੀ ‘ਚੋਂ ਦੋ-ਦੋ ਰੁਪਏ ਫਿਲਮ ਨਿਰਮਾਤਾਵਾਂ ਨੂੰ ਦਿੱਤੇ ਸਨ ਤੇ ਬਾਅਦ ਵਿੱਚ ਇਹ ਫਿਲਮ ਬੌਕਸ ਔਫਿਸ ‘ਤੇ ਸੁਪਰਹਿੱਟ ਰਹੀ ਸੀ।

 

Related Post