ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਕਿਸਾਨ ਦੋ ਮਹੀਨਿਆਂ ਤੋਂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਧਰਨੇ ਦੇ ਰਹੇ ਹਨ । ਪਰ ਸਰਕਾਰ ਇਨ੍ਹਾਂ ਕਿਸਾਨਾਂ ਦੀ ਸੁਣਵਾਈ ਕਰਨ ਦੀ ਬਜਾਏ ਕਿਸਾਨਾਂ ਨੂੰ ਸਰਹੱਦਾਂ ਤੋਂ ਖਦੇੜਨ ‘ਚ ਲੱਗੀ ਹੈ । ਧਰਨੇ ਪ੍ਰਦਰਸ਼ਨ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ।
ਜਿਸ ‘ਚ ਇੱਕ ਕਿਸਾਨ ‘ਤੇ ਬਾਰਡਰ ਤੇ ਹਮਲਾ ਹੋਇਆ ਹੈ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੈ । ਪਰ ਇਸ ਦੇ ਬਾਵਜੂਦ ਉਸ ਦੇ ਹੌਸਲੇ ‘ਚ ਕੋਈ ਕਮੀ ਨਹੀਂ ਆਈ ਹੈ ।
ਹੋਰ ਪੜ੍ਹੋ :ਕਿਸਾਨ ਅੰਦੋਲਨ ਨੂੰ ਲੈ ਕੇ ਹਰਜੀਤ ਹਰਮਨ ਨੇ ਪਾਈ ਭਾਵੁਕ ਪੋਸਟ
ਉਹ ਵੀਡੀਓ ‘ਚ ਕਹਿੰਦਾ ਹੋਇਆ ਸੁਣਾਈ ਦੇ ਰਿਹਾ ਹੈ ਕਿ ‘ਸਾਨੂੰ ਭਾਵੇਂ ਕੋਈ ਕਿੰਨਾ ਵੀ ਮਾਰ ਲਏ ਪਰ ਅਸੀਂ ਆਪਣੇ ਹੱਕਾਂ ਦੀ ਲੜਾਈ ਇੰਜ ਹੀ ਲੜਦੇ ਰਹਾਂਗੇ । ਕਿਸਾਨ ਦੱਸ ਰਿਹਾ ਹੈ ਕਿ ਬੇਸ਼ੱਕ ਉਨ੍ਹਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਹੈ, ਪਰ ਉੁਨ੍ਹਾਂ ਦੇ ਹੌਸਲੇ ‘ਚ ਕੋਈ ਕਮੀ ਨਹੀਂ ਹੈ ਅਤੇ ਉਹ ਚੜ੍ਹਦੀ ਕਲਾ ‘ਚ ਹਨ ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰਾਂ ਅੰਦੋਲਨ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਸਰਕਾਰਾਂ ਨੇ ਧਰਨੇ ਵਾਲੀ ਥਾਂਵਾਂ 'ਤੇ ਅੰਦੋਲਨ ਨੂੰ ਭੰਗ ਕਰਨ ਲਈ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦੇ ਬਾਵਜੂਦ ਜਨ ਸੰਚਾਰ ਦੇ ਜ਼ਰੀਏ, ਕਿਸਾਨ ਆਪਣੀ ਗੱਲਾਂ ਨੂੰ ਅੱਗੇ ਪਹੁੰਚਾ ਰਹੇ ਹਨ।
View this post on Instagram
A post shared by America Canada Vasde Punjabi ✪ (@pakke_canadawale)
ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਹੁਣ ਦੇਸ਼ ਦੇ 700 ਜ਼ਿਲ੍ਹਿਆਂ ਵਿੱਚ ਪਹੁੰਚ ਗਈ ਹੈ।