‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਦੇ ਨਾਲ ਰਣਜੀਤ ਬਾਵਾ ਤੇ ਰੇਸ਼ਮ ਸਿੰਘ ਅਨਮੋਲ ਨਿੱਤਰੇ ਕਿਸਾਨਾਂ ਦੇ ਹੱਕ ‘ਚ, ਪੋਸਟ ਪਾ ਕੇ ਸਰਕਾਰਾਂ ਨੂੰ ਪਾਈਆਂ ਲਾਹਣਤਾਂ
Lajwinder kaur
September 15th 2020 10:54 AM --
Updated:
September 15th 2020 12:57 PM
ਕਿਸਾਨਾਂ ਦੇ ਹੱਕ ‘ਚ ਪੰਜਾਬੀ ਗਾਇਕ ਤੇ ਕਲਾਕਾਰ ਵੀ ਸਾਹਮਣੇ ਆਏ ਨੇ । ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਜੈ ਜਵਾਨ ਜੈ ਕਿਸਾਨ ਜਿੰਦਾਬਾਦ ਪੰਜਾਬ , ਪੰਜਾਬੀ ਮਾਂ ਬੋਲੀ’ ।
ਉਧਰ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਸਾਨਾਂ ਉੱਤੇ ਕੀਤੀ ਧੱਕੇਸ਼ਾਹੀ ਵਾਲਾ ਵੀਡੀਓ ਸਾਂਝੇ ਕਰਦੇ ਹੋਏ ਲਿਖਿਆ ਹੈ, ‘ਲਾਹਣਤ ਹੈ ਸਰਕਾਰਾਂ ‘ਤੇ, ਕਿ ਇਹ ਨੇ ਅੱਛੇ ਦਿਨ ? ਕਿਸਾਨ ਯੂਨੀਅਨ ਜ਼ਿੰਦਾਬਾਦ..ਜੈ ਜਵਾਨ ਜੈ ਕਿਸਾਨ..Support farmers’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਨੇ।
View this post on Instagram
ਹੋਰ ਪੜ੍ਹੋ: ਜੈ ਰੰਧਾਵਾ ਆਪਣੀ ਅਦਾਕਾਰੀ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਫ਼ਿਲਮ ਦਾ ਟਰੇਲਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬ ਦੇ ਕਿਸਾਨ ਖੇਤੀ ਆਰਡੀਨੈਂਸ ਖ਼ਿਲਾਫ਼ ਸੜਕਾਂ ‘ਤੇ ਡਟੇ ਹੋਏ ਨੇ । ਕਿਸਾਨ ਬਿੱਲ ਵਾਪਿਸ ਲਏ ਜਾਣੇ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਨੇ ।