
ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ । ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਹਾਲੇ ਵੀ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਡਟੇ ਹੋਏ ਹਨ । ਹੁਣ ਤੱਕ ਇਸ ਧਰਨੇ ਪ੍ਰਦਰਸ਼ਨ ਦੌਰਾਨ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ । ਮੁੜ ਤੋਂ ਕਿਸਾਨ ਅੰਦੋਲਨ ਤੋਂ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਧਰਨੇ ਪ੍ਰਦਰਸ਼ਨ ‘ਚ ਪਹਿਲੇ ਦਿਨ ਤੋਂ ਸ਼ਾਮਿਲ ਕਿਸਾਨ ਮੇਜਰ ਖ਼ਾਨ ਦਾ ਦਿਹਾਂਤ ਹੋ ਗਿਆ ਹੈ ।
Image From kisanektamorcha' instagram
ਹੋਰ ਪੜ੍ਹੋ : ਜੈਕੀ ਸ਼ਰੌਫ ਦੇ ਮੈਕਅਪ ਆਰਟਿਸਟ ਦਾ ਹੋਇਆ ਦਿਹਾਂਤ, ਪਾਈ ਭਾਵੁਕ ਪੋਸਟ
Image From kisanektamorcha' instagram
ਇਸ ਦੀ ਪੁਸ਼ਟੀ ਕਿਸਾਨ ਮੋਰਚੇ ਵੱਲੋਂ ਕੀਤੀ ਗਈ ਹੈ ।ਪਟਿਆਲੇ ਦੇ ਝੰਡੀ ਪਿੰਡ ਦੇ ਮੇਜਰ ਖਾਨ, ਜੋ ਕਿ ਪੰਜਾਬ ਵਿੱਚ ਕਿਸਾਨ-ਅੰਦੋਲਨ ਦੀ ਸ਼ੁਰੂਆਤ ਤੋਂ ਹੀ ਕਿਸਾਨਾਂ ਨਾਲ ਡਟੇ ਹੋਏ ਸਨ, ਦਾ ਅੱਜ ਦੇਹਾਂਤ ਹੋ ਗਿਆ। 'ਮੇਜਰ ਖਾਨ ਕਿਸਾਨ-ਅੰਦੋਲਨ ਦਾ ਅਨਮੋਲ ਹੀਰਾ ਸੀ।
Image From kisanektamorcha' instagram
ਉਹ 26 ਨਵੰਬਰ ਤੋਂ ਬਾਅਦ ਇਕ ਵਾਰ ਵੀ ਘਰ ਨਹੀਂ ਗਿਆ ਅਤੇ ਲਗਾਤਾਰ ਸਿੰਘੂ-ਬਾਰਡਰ 'ਤੇ ਡਟਿਆ ਹੋਇਆ ਸੀ। ਉਸਨੇ ਕਿਸਾਨ-ਅੰਦੋਲਨ ਦੀ ਮਜ਼ਬੂਤੀ ਵਿੱਚ ਵੱਡੀ ਭੂਮਿਕਾ ਨਿਭਾਈ। ਸੰਯੁਕਤ ਕਿਸਾਨ ਮੋਰਚੇ ਦੇ ਸਮੂਹ ਆਗੂਆਂ 'ਚ ਡੂੰਘਾ ਸੋਗ ਹੈ।
View this post on Instagram
ਉਨ੍ਹਾਂ ਦੀ ਸ਼ਹੀਦੀ ਨੂੰ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਹਮੇਸ਼ਾ ਯਾਦ ਰੱਖਣਗੇ। ਉਹਨਾਂ ਦੀ ਇੱਛਾ ਸੀ ਕਿ ਉਹ ਘੋਲ਼ ਜਿੱਤ ਕੇ ਹੀ ਘਰ ਵਾਪਸ ਆਉਣਗੇ। ਹੁਣ ਇਹ ਸਾਰੇ ਕਿਸਾਨਾਂ ਦੀ ਸਾਂਝੀ ਜਿੰਮੇਵਾਰੀ ਹੈ ਕਿ ਇਹ ਘੋਲ ਜਿੱਤ ਕੇ ਮੇਜਰ ਖਾਨ ਸਮੇਤ ਸਾਰੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰੀਏ।