ਫਰਹਾਨ ਸ਼ਿਬਾਨੀ ਦੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਯੂਜ਼ਰਸ ਨੇ ਕਿਹਾ, ਅਸੀਂ ਤੁਹਾਨੂੰ ਵਿਆਹ ਦੀ ਵਧਾਈ ਦਇਏ ਜਾਂ ਪ੍ਰੈਗਨੈਂਸੀ ਦੀ?

ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਸ਼ਨੀਵਾਰ (19 ਫਰਵਰੀ) ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕਰਵਾਇਆ। ਫਰਹਾਨ-ਸ਼ਿਬਾਨੀ ਦੇ ਵਿਆਹ 'ਚ ਪਰਿਵਾਰ, ਰਿਸ਼ਤੇਦਾਰ, ਦੋਸਤ ਅਤੇ ਕੁਝ ਬਾਲੀਵੁੱਡ ਸੈਲੇਬਸ ਪਹੁੰਚੇ ਸਨ। ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਮਗਰੋਂ ਯੂਜ਼ਰਸ ਨੇ ਸ਼ਿਬਾਨੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਫਰਹਾਨ ਅਤੇ ਸ਼ਿਬਾਨੀ ਵਿਆਹ ਦੇ ਜੋੜੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਸਨ। ਜਦੋਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਲੀਆਂ ਤਾਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ। ਵਿਆਹ ਦੀਆਂ ਤਸਵੀਰਾਂ ਦੇਖ ਕੇ ਯੂਜ਼ਰਸ ਹੈਰਾਨ ਹਨ। ਦਰਅਸਲ, ਯੂਜ਼ਰਸ ਨੇ ਫਰਹਾਨ ਦੀ ਪਤਨੀ ਸ਼ਿਬਾਨੀ ਨੂੰ ਗਰਭਵਤੀ ਦੱਸਿਆ ਹੈ।
Image Source: Instagram
ਦਰਅਸਲ ਸੋਸ਼ਲ ਮੀਡੀਆ 'ਤੇ ਫਰਹਾਨ ਅਤੇ ਸ਼ਿਬਾਨੀ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਣ ਨਾਲ ਯੂਜ਼ਰਸ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ਿਬਾਨੀ ਨੇ ਵਿਆਹ 'ਚ ਰੈੱਡ-ਕ੍ਰੀਮ ਕੰਬੀਨੇਸ਼ਨ ਗਾਊਨ ਪਾਇਆ ਸੀ। ਇਸ ਦੇ ਨਾਲ ਹੀ ਫਰਹਾਨ ਨੇ ਬਲੈਕ ਟਕਸੀਡੋ ਪਹਿਨਿਆ ਸੀ। ਸ਼ਿਬਾਨੀ ਦੀਆਂ ਤਸਵੀਰਾਂ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ। ਉਹ ਸ਼ਿਬਾਨੀ ਦੀਆਂ ਤਸਵੀਰਾਂ ਨੂੰ ਵੇਖਣ ਮਗਰੋਂ ਉਸ ਨੂੰ ਗਰਭਵਤੀ ਦੱਸ ਰਹੇ ਹਨ।
Image Source: Instagram
ਦੱਸ ਦੇਈਏ ਕਿ ਵਾਇਰਲ ਹੋਈਆਂ ਤਸਵੀਰਾਂ 'ਚ ਸ਼ਿਬਾਨੀ ਦਾ ਪੇਟ ਬਾਹਰ ਨਿਕਲਿਆ ਹੋਇਆ ਨਜ਼ਰ ਆ ਰਿਹਾ ਹੈ। ਹੁਣ ਅਜਿਹੇ 'ਚ ਯੂਜ਼ਰਸ ਕਮੈਂਟ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ ਤੇ ਉਹ ਲਗਾਤਾਰ ਸ਼ਿਬਾਨੀ ਨੂੰ ਟ੍ਰੋਲ ਕਰ ਰਹੇ ਹਨ। ਕਈ ਯੂਜ਼ਰਸ ਪੁੱਛ ਰਹੇ ਹਨ ਕਿ ਕੀ ਸ਼ਿਬਾਨੀ ਗਰਭਵਤੀ ਹੈ? ਤਾਂ ਉੱਥੇ ਇੱਕ ਯੂਜ਼ਰ ਨੇ ਲਿਖਿਆ, 'ਮੈਨੂੰ ਸਮਝ ਨਹੀਂ ਆ ਰਿਹਾ... ਅਸੀਂ ਤੁਹਾਨੂੰ ਵਿਆਹ ਲਈ ਵਧਾਈ ਦਇਏ ਜਾਂ ਪ੍ਰੈਗਨੈਂਸੀ ਲਈ'। ਇੱਕ ਯੂਜ਼ਰ ਨੇ ਕਮੈਂਟ ਲਿਖਿਆ, 'ਸ਼ਿਬਾਨੀ ਗਰਭਵਤੀ ਹੈ'।
Image Source: Instagram
ਹੋਰ ਪੜ੍ਹੋ : ਆਲਿਆ ਭੱਟ ਨੇ ਬਾਥਟਬ 'ਚ ਬੈਠ ਕੇ ਕਰਵਾਇਆ ਫੋਟੋਸ਼ੂਟ, ਵਿਖਿਆ ਅਦਾਕਾਰਾ ਦਾ ਗਲੈਮਰਸ ਅੰਦਾਜ਼
ਇਸ ਜੋੜੀ ਦਾ ਵਿਆਹ 19 ਫਰਵਰੀ ਨੂੰ ਹੋਇਆ ਹੈ। ਫਰਹਾਨ-ਸ਼ਿਬਾਨੀ ਦੇ ਵਿਆਹ ਵਿੱਚ ਫਿਲਮ ਇੰਡਸਟਰੀ ਦੇ ਰਿਤਿਕ ਰੋਸ਼ਨ ਆਪਣੀ ਮਾਂ ਪਿੰਕੀ ਅਤੇ ਪਿਤਾ ਰਾਕੇਸ਼ ਰੋਸ਼ਨ ਨਾਲ ਪਹੁੰਚੇ ਸਨ। ਇਸ ਦੇ ਨਾਲ ਹੀ ਬਾਲੀਵੁੱਡ ਦੇ ਹੋਰ ਸਿਤਾਰਿਆਂ ਦੇ ਨਾਲ-ਨਾਲ ਫਿਲਮ ਨਿਰਮਾਤਾ ਆਸ਼ੂਤੋਸ਼ ਗੋਵਾਰੀਕਰ, ਸਤੀਸ਼ ਕੌਸ਼ਿਕ, ਅਦਾਕਾਰਾ ਰੀਆ ਚੱਕਰਵਰਤੀ, ਅਦਾਕਾਰ ਸਮੀਰ ਕੋਚਰ ਅਤੇ ਸਾਕਿਬ ਸਲੀਮ ਨੇ ਵੀ ਵਿਆਹ ਵਿੱਚ ਸ਼ਮੂਲੀਅਤ ਕੀਤੀ।
View this post on Instagram