Ms Marvel 'ਚ ਹੋਈ ਫਰਹਾਨ ਅਖ਼ਤਰ ਦੀ ਐਂਟਰੀ, ਫਰਹਾਨ ਨੇ ਐਕਸ਼ਨ ਸੀਨ ਨਾਲ ਕੀਤਾ ਡੈਬਿਊ

By  Pushp Raj June 30th 2022 11:28 AM

Farhan Akhtar's debut in Ms Marvel: ਬਾਲੀਵੁੱਡ ਦੇ ਮਲਟੀਟੇਲੇਂਟੇਡ ਐਕਟਰ ਫਰਹਾਨ ਅਖ਼ਤਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਉਹ ਆਪਣੀ ਗਰਲਫ੍ਰੈਂਡ ਸ਼ਿਬਾਨੀ ਦਾਂਡੇਕਰ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ। ਹੁਣ ਮੁੜ ਫਰਹਾਨ ਅਖ਼ਤਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ ਅਤੇ ਇਸ ਦਾ ਕਾਰਨ ਹੈ ਮਿਸ ਮਾਰਵਲ 'ਚ ਉਨ੍ਹਾਂ ਦੀ ਐਂਟਰੀ।

Image Source: Instagram

ਓਟੀਟੀ ਪਲੇਟਫਾਰਮ ਡਿਜ਼ਨੀ ਪਲਸ ਹੌਟਸਟਾਰ ਨੇ ਆਪਣੇ ਅਧਿਕਾਰਿਤ ਅਕਾਉਂਟ ਉੱਤੇ ਇਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ, "Hume bohot kuch kehna hai aur aapko bohot kuch dekhna hai! ??Marvel Studios' #MsMarvel four episodes, now streaming in Hindi, Tamil, Telugu, Malayalam and English."

ਫਰਹਾਨ ਅਖ਼ਤਰ ਦੀ ਐਂਟਰੀ ਮਿਸ ਮਾਰਵਲ ਸੀਇੰਗ ਰੈੱਡ ਦੇ ਚੌਥੇ ਐਪੀਸੋਡ 'ਚ ਹੋਈ ਹੈ, ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹਨ। ਫਰਹਾਨ ਅਖ਼ਤਰ ਦਾ ਨਾਂ ਸੋਸ਼ਲ ਮੀਡੀਆ 'ਤੇ ਟ੍ਰੈਂਡਿੰਗ ਲਿਸਟ 'ਚ ਸ਼ਾਮਲ ਹੈ। ਦਰਸ਼ਕਾਂ ਨੂੰ ਮਿਸ ਮਾਰਵਲ ਦੇ ਇਸ ਐਪੀਸੋਡ 'ਚ ਫਰਹਾਨ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਮਿਸ ਮਾਰਵਲ ਦੇ ਐਪੀਸੋਡ ਵਿੱਚ, ਇਸ ਵਿੱਚ ਫਰਹਾਨ ਨੇ ਵਾਲਿਬ ਦਾ ਕਿਰਦਾਰ ਨਿਭਾਇਆ ਹੈ।

Image Source: Instagram

ਇਸ ਵਿੱਚ ਕਮਲਾ ਖਾਨ ਨੇ ਆਪਣੀ ਨਾਨੀ ਦੇ ਕਹਿਣ 'ਤੇ ਆਪਣੀ ਮਾਂ ਮੁਨੀਬਾ ਨਾਲ ਪਾਕਿਸਤਾਨ ਪਹੁੰਚਦੀ ਹੈ, ਜਿੱਥੇ ਕਮਲਾ ਉਹ ਸਟੇਸ਼ਨ ਦੇਖਦੀ ਹੈ ਜਿੱਥੇ ਉਸ ਦੀ ਨਾਨੀ ਸਨਾ ਆਪਣੇ ਪਿਤਾ ਹਸਨ (ਫਵਾਦ ਖਾਨ) ਨਾਲ ਭਾਰਤ-ਪਾਕਿ ਵੰਡ ਦੌਰਾਨ ਆਖਰੀ ਰੇਲਗੱਡੀ ਰਾਹੀਂ ਕਰਾਚੀ ਪਹੁੰਚੀ ਸੀ।

ਇਸ ਦੌਰਾਨ ਕਮਲਾ ਦੀ ਮੁਲਾਕਾਤ ਕਰੀਮ ਉਰਫ ਲਾਲ ਖੰਜਰ ਨਾਲ ਹੋਈ। ਇਹ ਕਰੀਮ ਹੀ ਹੈ ਜੋ ਕਮਲਾ ਨੂੰ ਆਪਣੇ ਸਾਥੀ ਵਾਲੀਬ (ਫਰਹਾਨ ਅਖਤਰ) ਕੋਲ ਲੈ ਜਾਂਦਾ ਹੈ। ਇਸ ਐਪੀਸੋਡ ਵਿੱਚ, ਕਮਲਾ ਦੇ ਆਪਣੇ ਅਤੀਤ ਦੀ ਖੋਜ ਵਿੱਚ ਸਫ਼ਰ ਬਾਰੇ ਹੀ ਦਿਖਾਇਆ ਗਿਆ ਹੈ।

Image Source: Instagram

ਹੋਰ ਪੜ੍ਹੋ: ਅਰਚਨਾ ਪੂਰਨ ਸਿੰਘ ਤੇ ਪਰਮੀਤ ਅੱਜ ਮਨਾ ਰਹੇ ਨੇ ਆਪਣੇ ਵਿਆਹ ਦੀ 30ਵੀਂ ਵਰ੍ਹੇਗੰਢ, ਜਾਣੋ ਕਿੰਝ ਸ਼ੁਰੂ ਹੋਈ ਦੋਹਾਂ ਦੀ ਲਵ ਸਟੋਰੀ

ਫਰਹਾਨ ਅਖ਼ਤਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ ਤੂਫਾਨ ਵਿੱਚ ਅਭਿਨੇਤਰੀ ਮ੍ਰਿਣਾਲ ਠਾਕੁਰ ਦੇ ਨਾਲ ਨਜ਼ਰ ਆਏ ਸਨ। ਫਰਹਾਨ ਕੋਲ ਆਉਣ ਵਾਲੇ ਸਮੇਂ 'ਚ ਕਈ ਵੱਡੇ ਪ੍ਰੋਜੈਕਟ ਹਨ।

 

View this post on Instagram

 

A post shared by Disney+ Hotstar (@disneyplushotstar)

Related Post