ਅੱਜ ਹੈ ਜੱਸੀ ਗਿੱਲ ਦੀ ਧੀ ਰੋਜਸ ਕੌਰ ਗਿੱਲ ਦਾ ਬਰਥਡੇਅ, ਸ਼ੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਦੇ ਗਾਇਕ ਤੇ ਐਕਟਰ ਜੱਸੀ ਗਿੱਲ ਜਿਨ੍ਹਾਂ ਦੀ ਧੀ ਦਾ ਅੱਜ ਬਰਥਡੇਅ ਹੈ । ਜੀ ਹਾਂ ਪਿਛਲੇ ਸਾਲ ਜੱਸੀ ਗਿੱਲ ਨੇ ਆਪਣੇ ਸ਼ੋਸ਼ਲ ਮੀਡੀਆ ਉੱਤੇ ਆਪਣੀ ਧੀ ਦੇ ਦੂਜੇ ਜਨਮਦਿਨ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ।
ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਬਣੀ ਮਾਂ, ਨੰਨ੍ਹਾ ਮਹਿਮਾਨ ਆਇਆ ਘਰ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ
ਜੱਸੀ ਗਿੱਲ ਦੇ ਲਈ ਤਿੰਨ ਮਾਰਚ ਖ਼ਾਸ ਹੈ ਕਿਉਂਕਿ ਅੱਜ ਹੀ ਉਨ੍ਹਾਂ ਦੇ ਭਰਾਵਾਂ ਵਰਗੇ ਮਿੱਤਰ ਬੱਬਲ ਰਾਏ ਦਾ ਵੀ ਜਨਮ ਦਿਨ ਹੁੰਦਾ ਹੈ । ਅੱਜ ਹੀ ਉਨ੍ਹਾਂ ਦੀ ਬੇਟੀ ਰੋਜਸ ਕੌਰ ਗਿੱਲ ਦਾ ਬਰਥਡੇਅ ਹੈ । ਜੱਸੀ ਗਿੱਲ ਦੇ ਫੈਨ ਪੇਜ਼ ਜੱਸੀ ਗਿੱਲ ਤੇ ਬੇਟੀ ਰੋਜਸ ਕੌਰ ਗਿੱਲ ਦੀਆਂ ਤਸਵੀਰ ਸ਼ੇਅਰ ਕਰਕੇ ਵਧਾਈਆਂ ਦੇ ਰਹੇ ਨੇ।
ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਾਫੀ ਸਰਗਰਮ ਨੇ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ। ਬਹੁਤ ਜਲਦ ਜੱਸੀ ਗਿੱਲ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸੁਕ ਨੇ ।
View this post on Instagram