ਸਾਰਾਗੜ੍ਹੀ ਦੇ ਸ਼ਹੀਦ ਸੂਰਮਿਆਂ ਦੀ ਕਹਾਣੀ ਬਿਆਨ ਕਰੇਗੀ 'ਕੇਸਰੀ' ਫਿਲਮ, ਟੀਜ਼ਰ ਦੇਖਕੇ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੀ ਰਹੇਗੀ ਫਿਲਮ 

By  Rupinder Kaler February 12th 2019 02:59 PM
ਸਾਰਾਗੜ੍ਹੀ ਦੇ ਸ਼ਹੀਦ ਸੂਰਮਿਆਂ ਦੀ ਕਹਾਣੀ ਬਿਆਨ ਕਰੇਗੀ 'ਕੇਸਰੀ' ਫਿਲਮ, ਟੀਜ਼ਰ ਦੇਖਕੇ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੀ ਰਹੇਗੀ ਫਿਲਮ 

ਅਕਸ਼ੇ ਕੁਮਾਰ ਲਈ ਸਾਲ ੨੦੧੮ ਚੰਗਾ ਸਾਲ ਰਿਹਾ ਹੈ ਕਿਉਂਕਿ ਉਸ ਦੀ ਹਰ ਫਿਲਮ ਹਿੱਟ ਰਹੀ ਹੈ । ਹੁਣ 21 ਮਾਰਚ ਨੂੰ ਅਕਸ਼ੇ ਦੀ ਦੀ ਫਿਲਮ ਕੇਸਰੀ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਵਿੱਚ ਅਕਸ਼ੇ ਕੁਮਾਰ ਦੇ ਨਾਲ ਪ੍ਰੀਨੀਤੀ ਚੋਪੜਾ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ । ਅਕਸ਼ੇ ਕੁਮਾਰ ਨੇ ਇਸ ਫਿਲਮ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

Kesari First Look Kesari First Look

ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਜ ਇਹ ਫਿਲਮ ਸੱਚੀ ਕਹਾਣੀ ਤੇ ਅਧਾਰਿਤ ਹੈ । ਇਸ ਫਿਲਮ ਦਾ ਟਰੇਲਰ 21 ਫਰਵਰੀ ਨੂੰ ਰਿਲੀਜ਼ ਹੋਵੇਗਾ । ਫਿਲਮ ਦਾ ਫਿਲਹਾਲ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । ਇਸ ਟੀਜ਼ਰ ਵਿੱਚ ਬਹਾਦਰ ਸਿੰਘਾਂ ਅਤੇ ਪਠਾਣਾਂ ਦੀ ਲੜਾਈ ਦਿਖਾਈ ਗਈ ਹੈ ।

https://www.instagram.com/p/BtxmjRBHrpw/?utm_source=ig_embed

ਅਕਸ਼ੇ ਦੇ ਫੈਨਸ ਨੂੰ ਟੀਜ਼ਰ ਕਾਫੀ ਪਸੰਦ ਆਇਆ ਹੈ । ਫਿਲਮ ਦੀ ਕਹਾਣੀ ਬਰਤਾਨੀਆ ਫੌਜ਼ ਦੇ ਹਵਲਦਾਰ ਈਸ਼ਰ ਸਿੰਘ ਦੇ ਜੀਵਨ ਤੇ ਅਧਾਰਿਤ ਹੈ । ਇਸ ਸਰਦਾਰ ਨੇ ਸਾਰਾਗੜ੍ਹੀ ਦੀ ਲੜਾਈ ਵਿੱਚ ਆਪਣੇ 21  ਸਾਥੀਆਂ ਨਾਲ 10 ਹਜ਼ਾਰ ਅਫਗਾਨਾਂ ਨੂੰ ਲੋਹੇ ਦੇ ਚਨੇ ਖਵਾਏ ਸਨ ।

Related Post