ਕਾਰਤਿਕ ਆਰੀਅਨ ਨੂੰ ਵੇਖ ਰੋਣ ਲੱਗੀ ਫੈਨ, ਅਦਾਕਾਰ ਨੇ ਇੰਝ ਦਿੱਤਾ ਰਿਐਕਸ਼ਨ ਵੇਖੋ ਵੀਡੀਓ

Fan started crying after seeing kartik Aaryan: ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਭੂਲ ਭੁਲਾਇਆ 2 ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ। ਇਸ ਦੇ ਨਾਲ ਹੀ ਕਾਰਤਿਕ ਨੇ ਆਪਣੇ ਅਗਲੇ ਪ੍ਰੋਜੈਕਟਸ ਉੱਤੇ ਕੰਮ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਕਾਰਤਿਕ ਆਰੀਅਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਕਾਰਤਿਕ ਦੀ ਤਾਰੀਫ ਕਰ ਰਹੇ ਹਨ।
image source instagram
ਫਿਲਮ 'ਭੂਲ ਭੁਲਾਇਆ 2' ਤੋਂ ਬਾਅਦ ਕਾਰਤਿਕ ਆਰੀਅਨ ਦੀ ਫੈਨ ਫਾਲੋਇੰਗ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।ਕਾਰਤਿਕ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਕਾਰਤਿਕ ਦਾ ਉਸ ਦੇ ਇੱਕ ਫੈਨ ਨਾਲ ਬੇਹੱਦ ਪਿਆਰਾ ਵੀਡੀਓ ਸਾਹਮਣੇ ਆਇਆ ਹੈ। ਇਸ ਨੂੰ ਵੇਖ ਕੇ ਲੋਕ ਉਸ ਦੀ ਖੂਬ ਤਾਰੀਫ ਕਰ ਰਹੇ ਹਨ।
image source instagram
ਇਸ ਵੀਡੀਓ ਨੂੰ ਵਾਇਰਲ ਭਿਆਨੀ ਦੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਕਾਰਤਿਕ ਆਪਣੀ ਇੱਕ ਫੀਮੇਲ ਫੈਨ ਨੂੰ ਆਟੋਗ੍ਰਾਫ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਕਾਰਤਿਕ ਦੇ ਕੋਲ ਖੜੀ ਇਹ ਫੀਮੇਲ ਫੈਨ ਉਨ੍ਹਾਂ ਨੂੰ ਮਿਲ ਕੇ ਬੇਹੱਦ ਭਾਵੁਕ ਹੋ ਗਈ ਅਤੇ ਰੋਣ ਲੱਗੀ। ਇਸ ਦੌਰਾਨ ਕਾਰਤਿਕ ਆਟੋਗ੍ਰਾਮ ਦੇਣ ਮਗਰੋਂ ਫੈਨ ਨੂੰ ਪਿਆਰ ਨਾਲ ਗਲੇ ਮਿਲਦੇ ਹਨ ਤੇ ਉਸ ਸਹਿਜ਼ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਇਸ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸ਼ਾਰਟ ਕਲਿੱਪ ਨੂੰ ਦੇਖ ਕੇ ਲੋਕ ਕਾਰਤਿਕ ਦੀ ਖੂਬ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਕਿਸੇ ਨੂੰ ਆਪਣੇ ਨਾਲ ਸਹਿਜ਼ ਮਹਿਸੂਸ ਕਰਵਾਉਣਾ ,ਇਹ ਇੱਕ ਚੰਗੇ ਵਿਅਕਤੀ ਦੀ ਪਛਾਣ ਹੈ।' ਵੀਡੀਓ ਦੀ ਤਾਰੀਫ ਕਰਦੇ ਹੋਏ ਇਕ ਹੋਰ ਯੂਜ਼ਰ ਨੇ ਲਿਖਿਆ, 'ਕਿੰਨਾ ਪਿਆਰਾ'। ਇਸ ਤੋਂ ਇਲਾਵਾ ਕਈ ਯੂਜ਼ਰਸ ਇਸ ਪੋਸਟ 'ਤੇ ਹਾਰਟ ਇਮੋਜੀ ਸ਼ੇਅਰ ਕਰ ਰਹੇ ਹਨ।
image source instagram
ਹੋਰ ਪੜ੍ਹੋ: ਕੇ.ਕੇ ਦੀ ਧੀ ਨੇ ਅਨੋਖੇ ਅੰਦਾਜ਼ 'ਚ ਦਿੱਤੀ ਪਿਤਾ ਨੂੰ ਸ਼ਰਧਾਂਜਲੀ, ਸਟੇਜ਼ 'ਤੇ ਵਿਖਾਇਆ ਆਪਣੀ ਆਵਾਜ਼ ਦਾ ਜਾਦੂ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ 'ਭੂਲ ਭੁਲਾਇਆ 2' ਦੀ ਸਫਲਤਾ ਤੋਂ ਬਾਅਦ ਕਾਰਤਿਕ ਕੋਲ ਕਈ ਵੱਡੇ ਪ੍ਰੋਜੈਕਟ ਹਨ। ਫਿਲਹਾਲ ਉਹ ਕ੍ਰਿਤੀ ਸੈਨਨ ਨਾਲ ਰੋਹਿਤ ਧਵਨ ਦੀ ਫਿਲਮ 'ਸ਼ਹਿਜ਼ਾਦਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਉਹ 'ਫ੍ਰੈਡੀ', ਅਲਾਇਆ ਐੱਫ ਨਾਲ 'ਕੈਪਟਨ ਇੰਡੀਆ' ਅਤੇ ਕਿਆਰਾ ਅਡਵਾਨੀ ਨਾਲ 'ਸੱਤਿਆ ਪ੍ਰੇਮ ਕੀ ਕਥਾ' 'ਚ ਨਜ਼ਰ ਆਉਣਗੇ।
View this post on Instagram