ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਦੇਣਗੇ ਪ੍ਰਫਾਰਮੈਂਸ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਸਿਲਸਿਲਾ ਆਪਣੇ ਆਖਰੀ ਪੜ੍ਹਾਅ ਵੱਲ ਵਧ ਰਿਹਾ ਹੈ । ਇਸ ਸ਼ੋਅ ਦਾ ਪ੍ਰਬੰਧ 1 ਨਵੰਬਰ ਨੂੰ ਕੀਤਾ ਜਾ ਰਿਹਾ ਹੈ । ਜਿਸ ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਸਿਤਾਰੇ ਪਰਫਾਰਮ ਕਰਨਗੇ । ਇਸ ਸੁਰਾਂ ਨਾਲ ਸੰਗੀਤਮਈ ਸ਼ਾਮ ਨੂੰ ਹੋਰ ਵੀ ਸੁਰੀਲਾ ਬਨਾਉਣ ਜਾ ਰਹੇ ਹਨ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ।
PTC Punjabi Music Awards 2020
ਜੀ ਹਾਂ ਇਸ ਅਵਾਰਡ ਸਮਾਰੋਹ ਦੌਰਾਨ ਸੂਫੀਆਨਾ ਅੰਦਾਜ਼ ਪੇਸ਼ ਕਰਨਗੇ ਕੰਵਰ ਗਰੇਵਾਲ ਅਤੇ ਹਰਸ਼ਦੀਪ ਕੌਰ । ਇਸ ਦੇ ਨਾਲ ਹੀ ਬੀ ਪਰਾਕ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਆਪਣੀ ਪਸੰਦ ਦੇ ਗੀਤ ਨੂੰ ਕਰੋ ਵੋਟ
ptc Punjabi Music Awards
ਤੁਸੀਂ ਵੀ ਸੁਰਾਂ ਨਾਲ ਸੱਜੀ ਇਸ ਮਹਿਫਿਲ ‘ਚ ਸ਼ਾਮਿਲ ਹੋ ਕੇ ਇਸ ਦਾ ਹਿੱਸਾ ਬਣ ਸਕਦੇ ਹੋ । ਜੀ ਹਾਂ ਇਸ ਵਾਰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਆਨਲਾਈਨ ਕਰਵਾਇਆ ਜਾ ਰਿਹਾ ਹੈ ।
PTC Punjabi Music Awards 2020
ਜਿਸ ‘ਚ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਪੀਟੀਸੀ ਪੰਜਾਬੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ । ਇਸ ਅਵਾਰਡ ਸਮਾਰੋਹ ਦੌਰਾਨ ਐਂਕਰਿੰਗ ਦੀ ਕਮਾਨ ਸੰਭਾਲਣਗੇ ਖੁਸ਼ਬੂ ਅਤੇ ਅਪਾਰਸ਼ਕਤੀ ਖੁਰਾਣਾ । ਸੋ ਅਵਾਰਡ ਸਮਾਰੋਹ ਲਈ ਨੌਮੀਨੇਸ਼ਨ ਹਾਲੇ ਚੱਲ ਰਹੇ ਨੇ ਅਤੇ ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰਾਂ ਨੂੰ ਵੋਟ ਕਰਕੇ ਜਿੱਤਵਾ ਸਕਦੇ ਹੋ ।