ਗੀਤਕਾਰ ਪਰਗਟ ਸਿੰਘ ਦਾ ਦਿਹਾਂਤ,ਹਰਜੀਤ ਹਰਮਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ 

By  Shaminder March 5th 2019 11:03 AM -- Updated: March 6th 2019 12:17 PM

ਗੀਤਕਾਰ ਪ੍ਰਗਟ ਸਿੰਘ ਦਾ ਦਿਹਾਂਤ ਹੋ ਗਿਆ ਹੈ । ਉਹ ਡੇਢ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪੰਜਾਬੀ ਗਾਇਕੀ ਦੇ ਖੇਤਰ 'ਚ ਸਰਗਰਮ ਸਨ । ਉਨਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਲਿਖੇ। ਉਨ੍ਹਾਂ ਦੇ ਦਿਹਾਂਤ 'ਤੇ ਗਾਇਕ ਹਰਜੀਤ ਹਰਮਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਉਹ ਡੇਢ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਪੰਜਾਬੀ ਗਾਇਕੀ ਦੇ ਖੇਤਰ 'ਚ ਸਰਗਰਮ ਸਨ । ਉਨਾਂ ਦੀ ਤਸਵੀਰ ਸਾਂਝੀ ਕਰਦਿਆਂ ਹੋਇਆਂ ਹਰਜੀਤ ਹਰਮਨ ਨੇ ਲਿਖਿਆ ਕਿ  "ਛੱਡ ਗਿਆ ਅੱਧ ਵਿਚਕਾਰ ਰੰਗਲਾ ਸੱਜਣ ਕੋਈ ਸ਼ਬਦ ਨੀ ਕੁਛ ਕਹਿਣ ਲਈ "ਅਲਵਿਦਾ ਸਰਦਾਰ ਪਰਗਟ ਸਿਆਂ"

https://www.instagram.com/p/BunN55YgP6j/

ਪਰਗਟ  ਸਿੰਘ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਡੇਢ ਕੁ ਦਹਾਕੇ ਤੋਂ ਆਪਣੀ ਸਰਦਾਰੀ ਬਰਕਰਾਰ ਰੱਖੀ ਹੋਈ ਸੀ । ਉਸ ਦੇ ਗੀਤਾਂ ਦੇ ਨੈਣ-ਨਕਸ਼ ਹੋਰਾਂ ਤੋਂ ਰਤਾ ਵੱਖਰੇ ਹੋਣ ਕਰਕੇ ਪਹਿਲੀ ਸਤਰ ਤੋਂ ਸਰੋਤੇ ਉਸ ਦੀ ਕਲਮ ਦੀ ਸ਼ਨਾਖ਼ਤ ਕਰ ਲੈਂਦੇ ਹਨ। ਬੇਸ਼ੱਕ ਪਰਗਟ ਸਿੰਘ ਦਾ ਪਹਿਲਾ ਵੱਡਾ ਹਿੱਟ ਗੀਤ ਹਰਜੀਤ ਹਰਮਨ ਦਾ ਗਾਇਆ ‘ਮਿੱਤਰਾਂ ਦਾ ਨਾਂਅ ਚਲਦੈ’ ਸੀ,  ‘ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ’ ਵੱਲੋਂ ਬਣਾਏ ਰਿਕਾਰਡ ਬਾਰੇ ਸਾਰੇ ਜਾਣਦੇ ਹਨ। ਇਸ ਵੇਲੇ ਤਕ ਇਸ ਗੀਤ ਦੇ ਯੂ ਟਿਊਬ ’ਤੇ ਲੱਖਾਂ ਦੀ ਗਿਣਤੀ 'ਚ ਵਿਊਜ਼ ਹਨ। ਜ਼ਿਕਰਯੋਗ ਹੈ ਕਿ ਇਸ ਗੀਤ ਦੀ ਵੀਡਿਓ ਪਰਗਟ ਸਿੰਘ ਦੇ ਪੁੱਤਰ ਸਟਾਲਿਨਵੀਰ ਨੇ ਮਸਾਂ ਡੇਢ ਕੁ ਲੱਖ ਰੁਪਏ ਦੇ ਬਜਟ ਬਣਾਈ ਸੀ ਤੇ ਸੰਗੀਤ ਅਤੁੱਲ ਸ਼ਰਮਾ ਦਾ ਸੀ।

 

Related Post