ਦਿਲਜੀਤ ਦੋਸਾਂਝ ਦਾ ਗੀਤ 'ਜਿੰਦ ਮਾਹੀ' ਰਿਲੀਜ਼ ਹੋ ਚੁੱਕਿਆ ਹੈ ਅਤੇ ਦਿਲਜੀਤ ਦੋਸਾਂਝ ਆਪਣੇ ਇਸ ਗੀਤ ਦੀ ਪ੍ਰਮੋਸ਼ਨ ਕਰਨ ਲਈ ਦਿਨ ਰਾਤ ਰੁੱਝੇ ਹੋਏ ਨੇ । ਉਨ੍ਹਾਂ ਨੇ ਆਪਣੇ ਇਸ ਨਵੇਂ ਗੀਤ ਨੂੰ ਆਪਣੇ ਫੈਨਸ ਨੂੰ ਸ਼ੇਅਰ ਕਰਨ ਦੀ ਅਪੀਲ ਕੀਤੀ ਹੈ । ਦਿਲਜੀਤ ਦੋਸਾਂਝ ਦਾ ਇਹ ਗੀਤ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਦਿਲਜੀਤ ਦੋਸਾਂਝ ਆਪਣੇ ਚਾਹੁਣ ਵਾਲਿਆਂ ਨੂੰ ਇਸ ਗੀਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕਰ ਰਹੇ ਨੇ ।
ਹੋਰ ਵੇਖੋ : ਪੰਜਾਬ ਦਾ ਉਹ ਲੋਕ ਗਾਇਕ ਜਿਸ ਨੇ ਸਰੋਤਿਆਂ ਦੇ ਦਿਲਾਂ ‘ਤੇ ਦੋ ਸਦੀਆਂ ਤੱਕ ਕੀਤਾ ਰਾਜ ,ਵੇਖੋ ਵੀਡਿਓ
https://www.instagram.com/p/Bqr01rtF4oS/
ਦਿਲਜੀਤ ਦੋਸਾਂਝ ਇਸ ਵੀਡਿਓ 'ਚ ਬੜੇ ਹੀ ਦੇਸੀ ਅੰਦਾਜ਼ ਕੁੜਤੇ ਪਜਾਮੇ 'ਚ ਨਜ਼ਰ ਆ ਰਹੇ ਨੇ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੱਖ-ਵੱਖ ਅੰਦਾਜ਼ 'ਚ ਅਪੀਲ ਕਰ ਕੇ ਇਸ ਗਾਣੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਆਖਿਆ ਹੈ ।ਦਿਲਜੀਤ ਦੋਸਾਂਝ ਇੱਕ ਅਜਿਹੇ ਕਲਾਕਾਰ ਨੇ ਜੋ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਨੇ ਅਤੇ ਉਹ ਆਪਣੇ ਸਰੋਤਿਆਂ ਨਾਲ ਅਕਸਰ ਸੋਸ਼ਲ ਮੀਡੀਆ ਦੇ ਜ਼ਰੀਏ ਰੁਬਰੂ ਹੁੰਦੇ ਰਹਿੰਦੇ ਨੇ ।
ਹੋਰ ਵੇਖੋ : ਭਗਤੀ ਰਸ ਨਾਲ ਭਰਪੂਰ ਹੈ ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਸ਼ਬਦ ‘ਆਰ ਨਾਨਕ ਪਾਰ ਨਾਨਕ’
diljit dosanjh
ਸੋਸ਼ਲ ਮੀਡੀਆ ਦੇ ਜ਼ਰੀਏ ਉਹ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕਰਦੇ ਨੇ ਅਤੇ ਆਪਣੇ ਪ੍ਰੋਫੈਸ਼ਨ ਬਾਰੇ ਵੀ ਗੱਲਾਂ ਸਾਂਝੀਆਂ ਕਰਦੇ ਨੇ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਆਪਣਾ ਇੱਕ ਵੀਡਿਓ ਸਾਂਝਾ ਕਰਕੇ ਆਪਣੇ ਨਵੇਂ ਗੀਤ 'ਜਿੰਦ ਮਾਹੀ' ਨੂੰ ਪ੍ਰਮੋਟ ਕਰਨ ਲਈ ਆਪਣੇ ਫੈਨਸ ਨੂੰ ਅਪੀਲ ਕਰ ਰਹੇ ਨੇ ।