ਕਿਵੇਂ ਮਰ ਰਹੀ ਹੈ ਪੰਜਾਬੀ ਭਾਸ਼ਾ ਜਾਣੋ ਸੁਰਜੀਤ ਪਾਤਰ ਕੋਲੋਂ ,ਵੇਖੋ ਵੀਡਿਓ
Shaminder
January 31st 2019 04:52 PM --
Updated:
January 31st 2019 05:31 PM
ਪੰਜਾਬੀ ਭਾਸ਼ਾ ਅੱਜ ਆਪਣੀ ਪਛਾਣ ਗੁਆਉਂਦੀ ਜਾ ਰਹੀ ਹੈ ।ਪੰਜਾਬੀ ਭਾਸ਼ਾ ਦਾ ਰੂਪ ਨਿੱਤ ਦਿਨ ਬਦਲ ਰਿਹਾ ਹੈ ।ਪਰ ਇਸ ਦੇ ਨਾਲ ਹੀ ਕੁਝ ਲਫਜ਼ ਅਜਿਹੇ ਵੀ ਹਨ ਜੋ ਹਮੇਸ਼ਾ ਲਈ ਅਲੋਪ ਹੋ ਚੁੱਕੇ ਨੇ । ਪਰ ਇਨ੍ਹਾਂ ਅਲਫਾਜ਼ਾਂ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ।ਤਿਰਕਾਲਾਂ ਵੇਲੇ,ਲੌਢਾ ਵੇਲਾ ,ਸ਼ਾਹ ਵੇਲਾ ,ਪਹੁ ਫੁਟਾਲਾ,ਲੋਏ ਲੋਏ ,ਦੀਵਾ ਵੱਟੀ ,ਸਾਜਰਾ ,ਸੁਵੱਖਤਾ ,ਪਲ ਛਿਣ ਇਹ ਕੁਝ ਅਜਿਹੇ ਲਫਜ਼ ਨੇ ਜੋ ਹਮੇਸ਼ਾ ਲਈ ਵਕਤ ਦੀ ਮਾਰ ਹੇਠ ਆ ਗਏ ਨੇ ।