ਜੈਜ਼ੀ ਬੀ Jazzy B ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇੱਕ ਅਜਿਹਾ ਨਾਂਅ ਹੈ ਜਿਸ ਨੇ ਪੰਜਾਬੀ ਪੋਪ ਦੇ ਨਾਲ ਨਾਲ ਸੱਭਿਆਚਾਰਕ ਅਤੇ ਲੋਕ ਗੀਤ Song ਗਾ ਕੇ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ । ਉਸ ਨੇ ਜਿੱਥੇ ਪੰਜਾਬੀ ਸੰਗੀਤ ਇੰਡਸਟਰੀ 'ਚ ਨਾਂਅ ਕਮਾਇਆ ,ਉੱਥੇ ਹੀ ਅਦਾਕਾਰੀ ਦੇ ਖੇਤਰ 'ਚ ਵੀ ਹੱਥ ਅਜ਼ਮਾਇਆ ਹੈ । ਜੈਜ਼ੀ ਬੀ ਇੱਕ ਵਧੀਆ ਗਾਇਕ ਹੋਣ ਦੇ ਨਾਲ –ਨਾਲ ਇੱਕ ਬਿਹਤਰੀਨ ਇਨਸਾਨ ਦੇ ਤੌਰ 'ਤੇ ਵੀ ਜਾਣੇ ਜਾਂਦੇ ਨੇ ।
https://www.instagram.com/p/Bm7hItQBUV5/?taken-by=jazzyb
ਜੈਜ਼ੀ ਬੀ ਨੇ ਸੰਗੀਤ ਦੀ ਸਿੱਖਿਆ ਕਲੀਆਂ ਦੇ ਬਾਦਸ਼ਾਹ ਸਵਰਗਵਾਸੀ ਕੁਲਦੀਪ ਮਾਣਕ ਤੋਂ ਲਈ । ਆਪਣੇ ਉਸਤਾਦ ਪ੍ਰਤੀ ਉਨ੍ਹਾਂ ਦਾ ਅਥਾਹ ਪਿਆਰ ਅਤੇ ਸਤਿਕਾਰ ਕਿਸੇ ਤੋਂ ਵੀ ਛਿਪਿਆ ਹੋਇਆ ਨਹੀਂ ਹੈ । ਅਕਸਰ ਉਹ ਆਪਣੇ ਪ੍ਰੋਗਰਾਮਾਂ 'ਚ ਉਨ੍ਹਾਂ ਦਾ ਜ਼ਿਕਰ ਕਰਦੇ ਵੇਖੇ ਜਾ ਸਕਦੇ ਨੇ ।ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ਯਾਦ ਕਰਕੇ ਉਹ ਅਕਸਰ ਭਾਵੁਕ ਹੋ ਜਾਂਦੇ ਨੇ ।ਜੈਜ਼ੀ ਬੀ ਨੇ ਆਪਣੇ ਉਸਤਾਦ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਇਸ ਵੀਡਿਓ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਗੀਤ ਗਾ ਰਹੇ ਨੇ । ਉਨ੍ਹਾਂ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਉਸਤਾਦ ਜੀ ਉਨ੍ਹਾਂ ਦੀਆਂ ਯਾਦਾਂ 'ਚ ਹਮੇਸ਼ਾ ਰਹਿਣਗੇ।
ਦੱਸ ਦਈਏ ਕਿ ਜੈਜ਼ੀ ਬੀ ਨੇ ਕੁਲਦੀਪ ਮਾਣਕ ਤੋਂ ਹੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਸੀ ।ਜਦੋਂ ਕੁਲਦੀਪ ਮਾਣਕ ਬੀਮਾਰ ਸਨ ਤਾਂ ਜੈਜ਼ੀ ਬੀ ਕਈ ਦਿਨ ਉਨ੍ਹਾਂ ਦੇ ਨਾਲ ਹੀ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਸੀ ਤਾਂ ਜੈਜ਼ੀ ਬੀ ਖੁਦ ਪਰਿਵਾਰ ਨਾਲ ਮੌਜੂਦ ਰਹੇ ਸਨ ।