ਪੰਜਾਬ ਦੀ ਸ਼ਾਨ ਗੁਰਦਾਸ ਮਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ 4 ਜਨਵਰੀ 1957 ਨੂੰ ਪੰਜਾਬ ਦੇ ਮੁਕਤਸਰ ਜਿਲ੍ਹੇ ਵਿੱਚ ਸਥਿਤ ਗਿੱਦੜਬਾਹਾ ਨਾਮ ਦੇ ਕਸਬੇ ਵਿੱਚ ਪੈਦਾ ਹੋਏ ਮਸ਼ਹੂਰ ਪੰਜਾਬੀ ਸਿੰਗਰ ਗੁਰਦਾਸ ਮਾਨ ਅੱਜ 62 ਸਾਲ ਦੇ ਹੋ ਗਏ ਹਨ।ਗੁਰਦਾਸ ਮਾਨ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਅਤੇ ਐਕਟਰ ਹਨ।ਪੰਜਾਬੀ ਗਾਇਕੀ ਦੇ ਸਮਰਾਟ ਇਸ ਗਾਇਕ ਨੇ ਪੰਜਾਬ ਦੇ ਸੱਭਿਆਚਾਰ ਅਤੇ ਸ਼ਾਨਾਮੱਤੀ ਇਤਿਹਾਸ ਨੂੰ ਆਪਣੇ ਗੀਤਾਂ ਰਾਹੀਂ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਇਆ ।ਗੁਰਦਾਸ ਮਾਨ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਕਿਸੇ ਸੂਬੇ ਦੀਆਂ ਸਰਹੱਦਾਂ ਵੀ ਕਦੇ ਬੰਨ ਕੇ ਨਹੀਂ ਰੱਖ ਸਕੀਆਂ ।
ਹੋਰ ਵੇਖੋ :ਜਿਮ ਵਿੱਚ ਇੱਕ ਘੰਟੇ ਦੇ ਹਜ਼ਾਰਾਂ ਰੁਪਏ ਦਿੰਦੀ ਹੈ ਇਹ ਸਟਾਰ, ਫੀਸ ਜਾਣਕੇ ਹੋ ਜਾਓਗੇ ਹੈਰਾਨ
https://www.facebook.com/drgurdasmaansfanpage/videos/1581140118670431/
ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸਿਰਫ ਪੰਜਾਬ ਹੀ ਨਹੀਂ ਹੋਰਨਾਂ ਸੂਬਿਆਂ 'ਚ ਵੀ ਓਨੀ ਹੀ ਮਕਬੂਲੀਅਤ ਹਾਸਲ ਹੈ ਜਿੰਨੀ ਕਿ ਪੰਜਾਬ 'ਚ ।ਇਹੀ ਨਹੀਂ ਵਿਸ਼ਵ ਪੱਧਰ 'ਤੇ ਵੀ ਗੁਰਦਾਸ ਮਾਨ ਇੱਕ ਮੰਨੀ ਪ੍ਰਮੰਨੀ ਸ਼ਖਸੀਅਤ ਹਨ । ਇਹੀ ਕਾਰਨ ਹੈ ਕਿ ਸਤੰਬਰ ੨੦੧੦ ਵਿੱਚ ਬ੍ਰਿਟੇਨ ਦੇ ਵੋਲਵਜਰਹੈਮਟਨ ਯੂਨੀਵਰਸਿਟੀ ਨੇ ਗੁਰਦਾਸ ਮਾਨ ਨੂੰ ਵਿਸ਼ਵ ਸੰਗੀਤ ਵਿੱਚ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ।
ਹੋਰ ਵੇਖੋ :ਅੱਜਕੱਲ੍ਹ ਦੀਆਂ ਐਕਟਰੈੱਸਾਂ ਲਈ ਪੀਂਘ ਝੂਟਣਾ ਵੀ ਹੈ ਵੱਡਾ ਚੈਲੇਂਜ ,ਪੀਂਘ ਝੂਟਣ ਲੱਗਿਆਂ ਨਿਕਲੀਆਂ ਚੀਕਾਂ,ਵੇਖੋ ਵੀਡਿਓ
evergreen song sadi rail gaddi ayi
ਗੁਰਦਾਸ ਮਾਨ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਜਾਵੇ ਤਾਂ ੧੪ ਦਸੰਬਰ ੨੦੧੨ ਨੂੰ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ੩੬ਵੇਂ ਦੀਕਸ਼ਾਂਤ ਸਮਾਰੋਹ ਵਿੱਚ ਗਵਰਨਰ ਨੇ ਡਾਕਟਰੇਟ ਆਫ ਲਿਟਰੇਚਰ ਦੀ ਮਾਨ ਉਪਾਧੀ ਨਾਲ ਸਨਮਾਨਿਤ ਕੀਤਾ ਸੀ। ਦਰਅਸਲ, ੧੯੮੦ ਵਿੱਚ ਆਪਣੇ ਗੀਤ ਦਿਲ ਦਾ ਮਾਮਲਾ ਹੈ ਦੇ ਨਾਲ ਗੁਰਦਾਸ ਮਾਨ ਨੈਸ਼ਨਲ ਫੇਮ ਬਣਕੇ ਉੱਭਰੇ।
ਉਸ ਸਮੇਂ ਤੋਂ ਬਾਅਦ ਅੱਜ ਤੱਕ ਗੁਰਦਾਸ ਮਾਨ ਪੰਜਾਬੀਆਂ ਦੇ ਪਸੰਦੀਦਾ ਕਲਾਕਾਰ ਬਣ ਗਏ ਹਨ।ਇੱਕ ਹੋਰ ਚੀਜ ਜੋ ਗੁਰਦਾਸ ਨੂੰ ਬਾਕੀ ਕਲਾਕਰਾਂ ਤੋਂ ਵੱਖ ਕਰਦੀ ਹੈ, ਉਹ ਹੈ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਪੰਜਾਬੀ ਗਾਣਿਆਂ ਦੇ ਮਾਧਿਅਮ ਨਾਲ ਪੰਜਾਬੀ ਸਮਾਜ ਵਿੱਚ ਬੁਰਾਈਆਂ ਨੂੰ ਨਿਸ਼ਾਨਾ ਬਣਾਇਆ ਹੈ।ਗੁਰਦਾਸ ਮਾਨ ਨੂੰ ਖੇਡਣ ਦਾ ਸ਼ੌਕ ਵੀ ਰਿਹਾ ਹੈ ਅਤੇ ਉਨ੍ਹਾਂ ਨੇ ਜੂਡੋ ਵਿੱਚ ਬਲੈਕ ਬੇਲਟ ਵੀ ਜਿੱਤੀ ਹੈ।
ਗੁਰਦਾਸ ਮਾਨ ਨੂੰ ਬਤੌਰ ਬੈਸਟ ਪਲੇ ਬੈਕ ਸਿੰਗਰ ਨੈਸ਼ਨਲ ਫਿਲਮ ਅਵਾਰਡ ਵੀ ਮਿਲ ਚੁੱਕਿਆ ਹੈ। ੧੯੮੦ ਅਤੇ ੧੯੯੦ ਵਿੱਚ ਆਪਣੇ ਗਾਣਿਆਂ ਅਤੇ ਉਸਦੇ ਬਾਅਦ ਆਪਣੀ ਫਿਲਮਾਂ ਦੇ ਮਾਧਿਅਮ ਨਾਲ ਪੰਜਾਬ ਵਿੱਚ ਪੁਲਿਸ ਜ਼ੁਲਮ ਨੂੰ ਪਰਗਟ ਕਰਨ ਵਾਲੇ ਗੁਰਦਾਸ ਮਾਨ ਪਹਿਲੇ ਕਲਾਕਾਰ ਨੇ। ੯ ਜਨਵਰੀ ੨੦੦੧ ਨੂੰ ਇੱਕ ਭਿਆਨਕ ਹਾਦਸੇ ਵਿੱਚ ਮਾਨ ਮਾਨ -ਬਾਲ ਬਚੇ ,ਪਰ ਹਾਦਸੇ ਵਿੱਚ ਉਨ੍ਹਾਂ ਦੇ ਡਰਾਇਵਰ ਤੇਜਪਾਲ ਦੀ ਮੌਤ ਹੋ ਗਈ।
ਉਹ ਉਸਨੂੰ ਆਪਣਾ ਚੰਗਾ ਦੋਸਤ ਵੀ ਮੰਨਦੇ ਸਨ,ਉਸਨੂੰ ਸਮਰਪਿਤ ਕਰਦੇ ਹੋਏ ਉਨ੍ਹਾਂ ਨੇ ਇੱਕ ਗਾਣਾ ਵੀ ਲਿਖਿਆ ਅਤੇ ਗਾਇਆ। ਇਹ ਗਾਣਾ ਸੀ ਬੈਠੀ ਸਾਡੇ ਨਾਲ ਸਵਾਰੀ ਉੱਤਰ ਗਈ।ਸੋ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਲੱਖ ਲੱਖ ਮੁਬਾਰਕਾਂ । ਉਹ ਇੰਝ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ , ਇਹੀ ਸਾਡੀ ਅਰਦਾਸ ਹੈ ।