ਮਸ਼ਹੂਰ ਸੰਗੀਤਕਾਰ ਸ਼ਰਵਣ ਰਾਠੌੜ ਦਾ ਦਿਹਾਂਤ, ਕੋਰੋਨਾ ਵਾਇਰਸ ਕਾਰਨ ਹੋਈ ਮੌਤ
Shaminder
April 23rd 2021 12:38 PM --
Updated:
April 23rd 2021 12:43 PM
ਮਸ਼ਹੂਰ ਸੰਗੀਤਕਾਰ ਜੋੜੀ ਨਦੀਮ ਸ਼ਰਵਣ ਦੇ ਨਾਲ ਮਸ਼ਹੂਰ ਸ਼ਰਵਣ ਕੁਮਾਰ ਰਾਠੌੜ ਦਾ ਦਿਹਾਂਤ ਹੋ ਗਿਆ ਹੈ। ਸ਼ਰਵਣ 66 ਸਾਲ ਦਾ ਸੀ ਅਤੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਐੱਸ ਐੱਲ ਰਾਹੇਜਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਵੀਰਵਾਰ ਰਾਤ ਕਰੀਬ ਸਵਾ 10 ਵਜੇ ਉਸ ਨੇ ਆਖਰੀ ਸਾਹ ਲਏ । ਇਹ ਜੋੜੀ 90 ਦੇ ਦਹਾਕੇ ‘ਚ ਕਾਫੀ ਪ੍ਰਸਿੱਧ ਹੋਈ ਸੀ ਅਤੇ ਇਸ ਜੋੜੀ ਨੇ ‘ਆਸ਼ਕੀ’ ਦਾ ਸੰਗੀਤ ਦੇਣ ਤੋਂ ਬਾਅਦ ਕਾਫੀ ਨਾਮ ਕਮਾਇਆ ਸੀ ।