ਦੁਨੀਆ ਭਰ 'ਚ ਬੀਤੇ ਦੋ ਸਾਲਾਂ ਤੋਂ ਲੋਕ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਬੀਤੇ ਮਹੀਨੀਆਂ 'ਚ ਭਾਰਤ ਵਿੱਚ ਕਈ ਟੀਵੀ ਤੇ ਬਾਲੀਵੁੱਡ ਸੈਲੇਬਸ ਕੋਰੋਨਾ ਪੌਜ਼ੀਟਿਵ ਪਾਏ ਗਏ ਸੀ। ਹੁਣ ਕੋਰੋਨਾ ਦਾ ਕਹਿਰ ਹਾਲੀਵੁੱਡ 'ਤੇ ਵਿਖਾਈ ਦੇਣ ਲੱਗ ਪਿਆ ਹੈ। ਹੁਣ ਮਸ਼ਹੂਰ ਹਾਲੀਵੁੱਡ ਗਾਇਕ ਜਸਟਿਨ ਬੀਬਰ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਮਸ਼ਹੂਰ ਹਾਲੀਵੁੱਡ ਗਾਇਕ ਜਸਟਿਨ ਬੀਬਰ ਕੋਰੋਨਾ ਸੰਕਰਮਿਤ ਹੋ ਗਏ ਹਨ। ਇਸ ਦੀ ਜਾਣਕਾਰੀ ਜਸਟਿਨ ਬੀਬਰ ਦੀ ਟੀਮ ਨੇ ਦਿੱਤੀ ਹੈ। ਉਨ੍ਹਾਂ ਦੀ ਟੀਮ ਨੇ ਦੱਸਿਆ ਸ਼ਨੀਵਾਰ ਨੂੰ ਜਸਟਿਨ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ, ਪਰ ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੈ ਤੇ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ।
image From google
ਹਾਲਾਂਕਿ ਜਸਟਿਨ ਬੀਬਰ ਨੂੰ ਐਤਵਾਰ ਨੂੰ ਲਾਸ ਵੇਗਾਸ 'ਚ ਆਪਣਾ 'ਜਸਟਿਸ ਵਰਲਡ ਵਿਲ' ਈਵੈਂਟ ਵੀ ਕੋਰੋਨਾ ਪੌਜ਼ੀਟਿਵ ਹੋਣ ਤੋਂ ਬਾਅਦ ਰੱਦ ਕਰਨਾ ਪਿਆ। ਇਸ ਸ਼ੋਅ ਨੂੰ ਮੁੜ ਗਰਮੀਆਂ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੀਬਰ ਨੂੰ ਇਸ ਹਫ਼ਤੇ ਦੋ ਹੋਰ ਸ਼ੋਅ ਕਰਨ ਵਾਲੇ ਹਨ। ਇਸ ਦਾ ਸਮਾਂ ਮੰਗਲਵਾਰ ਨੂੰ ਐਰੀਜ਼ੋਨਾ ਵਿੱਚ ਅਤੇ ਵੀਰਵਾਰ ਨੂੰ ਕੈਲੀਫੋਰਨੀਆ ਵਿੱਚ ਹੈ। ਹਾਲਾਂਕਿ, ਇਨ੍ਹਾਂ ਸ਼ੋਅਸ ਨੂੰ ਮੁਲਤਵੀ ਕੀਤਾ ਜਾਵੇਗਾ ਜਾਂ ਨਹੀਂ, ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਬਰ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ ਹੋਰਨਾਂ ਕਈ ਮੈਂਬਰਸ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਜਸਟਿਸ ਬੀਬਰ ਦਾ ਲਾਸ ਵੇਗਾਸ ਵਾਲੇ ਸ਼ੋਅ ਨੂੰ 28 ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
image From google
ਲਾਸ ਵੇਗਸ ਸ਼ੋਅ ਦੇ ਪ੍ਰਬੰਧਕਾਂ ਨੇ ਕਿਹਾ ਕਿ ਸਾਨੂੰ ਬਦਕਿਸਮਤੀ ਨਾਲ ਲਾਸ ਵੇਗਾਸ ਵਿੱਚ ਹੋਣ ਵਾਲਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਹੈ। ਜਸਟਿਨ ਬਹੁਤ ਨਿਰਾਸ਼ ਹੈ, ਪਰ ਉਸ ਦੀ ਪਹਿਲੀ ਤਰਜੀਹ ਉਸ ਦੀ ਟੀਮ ਦੇ ਮੈਂਬਰਾਂ ਅਤੇ ਫੈਨਜ਼ ਦੀ ਸਿਹਤ ਅਤੇ ਸੁਰੱਖਿਆ ਹੈ।
ਹੋਰ ਪੜ੍ਹੋ : ਸਾਰਾ ਗੁਰਪਾਲ ਨੇ ਸ਼ੇਅਰ ਕੀਤੀ ਆਪਣੇ ਸਮਵਨ ਸਪੈਸ਼ਲ ਦੀ ਪਹਿਲੀ ਝਲਕ , ਵੇਖੋ ਤਸਵੀਰਾਂ
ਜਦੋਂ ਤੋਂ ਜਸਟਿਨ ਬੀਬਰ ਦੇ ਕਰੋਨਾ ਸੰਕਰਮਿਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਤੋਂ ਹੀ ਫੈਨਜ਼ ਉਨ੍ਹਾਂ ਦੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਲਈ ਲਗਾਤਾਰ ਦੁਆਵਾਂ ਕਰ ਰਹੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕੈਲੀਫੋਰਨੀਆ ਦੇ ਵੈਸਟ ਹਾਲੀਵੁੱਡ ਵਿੱਚ ਪੈਸੀਫਿਕ ਡਿਜ਼ਾਈਨ ਸੈਂਟਰ ਵਿੱਚ ਸ਼ੋਅ ਕਰਨ ਦੇ ਇੱਕ ਹਫ਼ਤੇ ਬਾਅਦ ਹੀ, ਜਸਟਿਨ ਬੀਬਰ ਕੋਰੋਨਾ ਪੀੜਤ ਹੋ ਗਏ ਹਨ।
image From google
ਜੇਕਰ ਜਸਟਿਨ ਬੀਬਰ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਬਹੁਤ ਹੀ ਘੱਟ ਉਮਰ ਵਿੱਚ ਕਾਮਯਾਬੀ ਹਾਸਲ ਕਰ ਲਈ ਸੀ। ਉਸ ਦੇ ਅੱਗੇ ਕਈ ਵੱਡੇ ਕਲਾਕਾਰ ਫਿੱਕੇ ਪੈਂਦੇ ਨਜ਼ਰ ਆਉਂਦੇ ਹਨ। ਜਸਟਿਨ ਮਹਿਜ਼ 12 ਸਾਲ ਦੀ ਉਮਰ ਵਿੱਚ ਹੀ ਹਾਲੀਵੁੱਡ ਦੇ ਮਸ਼ਹੂਰ ਗਾਇਕ ਬਣ ਗਏ ਸੀ। ਇੰਨਾ ਹੀ ਨਹੀਂ ਜਸਟਿਨ ਯੂਟਿਊਬ 'ਤੇ ਸਭ ਤੋਂ ਜ਼ਿਆਦਾ ਸਬਸਕ੍ਰਾਈਬਰ ਬਣਾਉਣ ਵਾਲੇ ਪਹਿਲੇ ਮੇਲ ਸਿੰਗਰ ਹਨ। ਇਸ ਤੋਂ ਇਲਾਵਾ ਜਸਟਿਨ ਚਾਰ ਵਾਰ ਦੁਨੀਆ ਦੀਆਂ ਟੌਪ 10 ਸਭ ਤੋਂ ਤਾਕਤਵਰ ਹਸਤੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਹੋ ਚੁੱਕੇ ਹਨ।
Justice Tour via Instagram:
due to COVID-19 reasons, we have to postpone our #JusticeTourGlendale from Feb. 22 to June 30 ? pic.twitter.com/R1Puh1bxhX
— Justice Tour Updates (@JusticeTourNews) February 21, 2022