ਬੁਰੀ ਖ਼ਬਰ! ਨਹੀਂ ਰਹੇ ਮਸ਼ਹੂਰ ਡਾਇਰੈਕਟਰ ਮਣੀ ਨਾਗਰਾਜ, ਜਾਣੋ ਮੌਤ ਦੀ ਵਜ੍ਹਾ

By  Pushp Raj August 26th 2022 10:16 AM
ਬੁਰੀ ਖ਼ਬਰ! ਨਹੀਂ ਰਹੇ ਮਸ਼ਹੂਰ ਡਾਇਰੈਕਟਰ ਮਣੀ ਨਾਗਰਾਜ, ਜਾਣੋ ਮੌਤ ਦੀ ਵਜ੍ਹਾ

Mani Nagaraj passed away: ਅੱਜ ਤੜਕੇ ਸਾਊਥ ਫ਼ਿਲਮ ਇੰਡਸਟਰੀ ਤੋਂ ਬੇਹੱਦ ਦੁਖਦ ਖ਼ਬਰ ਸਾਹਮਣੇ ਆਈ ਹੈ। ਤਾਮਿਲ ਫ਼ਿਲਮਾਂ ਦੇ ਮਸ਼ਹੂਰ ਡਾਇਰੈਕਟਰ ਮਣੀ ਨਾਗਰਾਜ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਮਣੀ ਨਾਗਰਾਜ ਦੇ ਦਿਹਾਂਤ ਦੀ ਖ਼ਬਰ ਤੋਂ ਪੂਰੀ ਸਾਊਥ ਇੰਡਸਟਰੀ ਦੇ ਵਿੱਚ ਸੋਗ ਲਹਿਰ ਹੈ। ਕਈ ਸੈਲੇਬਸ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

image from google

ਸੰਪਾਦਕ ਟੀਐਸ ਸੁਰੇਸ਼ ਨੇ ਟਵਿੱਟਰ 'ਤੇ ਮਣੀ ਨਾਗਰਾਜ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਲਿਖਿਆ, 'ਗੌਤਮ ਵਾਸੁਦੇਵ ਮੈਨਨ ਦੀ ਪੂਰਵ ਸਹਿਯੋਗੀ , ਫਿਲਮ-ਡਾਇਰੈਕਟਕ ਮਣੀ ਨਾਗਰਾਜ ਦੇ ਦਿਹਾਂਤ ਬਾਰੇ ਖ਼ਬਰ ਸੁਣ ਕੇ ਸਦਮੇ ਵਿੱਚ ਹਾਂ ਅਤੇ ਦੁਖੀ ਹਾਂ। ਉਨ੍ਹਾਂ ਨੇ ਮੈਨੂੰ ਪੋਸਟ-ਪ੍ਰੋਡਕਸ਼ਨ ਦੀਆਂ ਖ਼ਾਸ ਗੱਲਾਂ ਸਿਖਾਈਆਂ। ਇੱਕ ਚੰਗਾ ਦੋਸਤ ਅਤੇ ਇੱਕ ਮਹਾਨ ਅਧਿਆਪਕ ਬਹੁਤ ਜਲਦੀ ਚਲਾ ਗਿਆ। Rest in Peace, Mani Ji. You will be missed. ??️?।

image from google

ਸਾਊਥ ਇੰਡਸਟਰੀ ਦੀ ਮਸ਼ਹੂਰ ਗੀਤਕਾਰ ਪਾਰਵਤੀ ਨੇ ਲਿਖਿਆ, ''ਪੈਨਸਿਲ ਦੇ ਨਿਰਦੇਸ਼ਕ ਮਣੀ ਨਾਗਰਾਜ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਜੀਵੀ ਪ੍ਰਕਾਸ਼ ਕੁਮਾਰ ਅਤੇ ਨਾਗਰਾਜ ਨਾਲ ਜੁੜੇ ਸਾਰੇ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ। ਜ਼ਿਕਰਯੋਗ ਹੈ ਕਿ ਮਨੀ ਨਾਗਰਾਜ ਆਪਣੀ ਫ਼ਿਲਮ ਪੈਨਸਿਲ ਲਈ ਜਾਣੇ ਜਾਂਦੇ ਹਨ। ਇਹ ਫ਼ਿਲਮ ਸਾਲ 2016 'ਚ ਆਈ ਸੀ। ਫ਼ਿਲਮ ਵਿੱਚ ਜੀਵੀ ਪ੍ਰਕਾਸ਼ ਕੁਮਾਰ ਨਜ਼ਰ ਆਏ ਸਨ। ਇਹ ਮਨੀ ਦੀ ਪਹਿਲੀ ਫ਼ਿਲਮ ਸੀ।

ਦੱਸਣਯੋਗ ਹੈ ਕਿ ਦਿਹਾਂਤ ਤੋਂ ਪਹਿਲਾਂ ਮਣੀ ਨਾਗਰਾਜ ਆਪਣੀ ਆਉਣ ਵਾਲੀ ਫ਼ਿਲਮ ਵਾਸੁਵਿਨ ਗਰਬੀਨਿਗਲ ਦੇ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਸਨ। ਜੇਵੀਅਰ ਬ੍ਰਿਟੋ ਵੱਲੋਂ ਨਿਰਮਿਤ, ਇਹ ਫ਼ਿਲਮ ਮਲਿਆਲਮ ਭਾਸ਼ਾ ਵਿੱਚ ਬਣੀ ਫ਼ਿਲਮ ਜ਼ਕਰਿਆਯੁਡੇ ਗਾਰਭੀਨੀਕਲ ਦੀ ਅਧਿਕਾਰਤ ਤਮਿਲ ਰੀਮੇਕ ਹੈ।

image from google

ਹੋਰ ਪੜ੍ਹੋ: ਸੋਨਾਕਸ਼ੀ ਸਿਨਹਾ ਨੇ ਸ਼ੁਰੂ ਕੀਤੀ 'ਨਿਕਿਤਾ ਰੌਏ' ਦੀ ਸ਼ੂਟਿੰਗ, ਫ਼ਿਲਮ 'ਚ ਇਹ ਸਿਤਾਰੇ ਵੀ ਨਿਭਾਉਣਗੇ ਅਹਿਮ ਕਿਰਦਾਰ, ਪੜ੍ਹੋ ਪੂਰੀ ਖ਼ਬਰ

ਵਾਸੂਵਿਨ ਗਾਰਬੀਨਿਗਲ ਨੇ ਨਿਆ ਨਾਨਾ ਗੋਪੀਨਾਥ, ਸੀਤਾ, ਵਨੀਤਾ ਵਿਜੇਕੁਮਾਰ ਅਤੇ ਅਨੀਖਾ ਸੁਰੇਂਦਰਨ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਡਾਕਟਰ ਜ਼ਕਰੀਆ, ਇੱਕ ਗਾਇਨੀਕੋਲੋਜਿਸਟ ਅਤੇ ਪੰਜ ਔਰਤਾਂ ਦੇ ਜੀਵਨ ਦੀਆਂ ਘਟਨਾਵਾਂ ਨੂੰ ਬਿਆਨ ਕਰਦੀ ਹੈ ਜੋ ਉਸ ਦੇ ਜੀਵਨ ਵਿੱਚ ਆਉਂਦੀਆਂ ਹਨ।

Shocked & saddened to know about the passing away of film-director Mani Nagaraj, former associate of Gautham Vasudev Menon. He's the one who taught me the basics of post-production. A good friend & a great teacher gone too soon. Rest in Peace, Mani Ji. You will be missed. ??️?

— T.S.Suresh (@editorsuresh) August 25, 2022

So sorry to know about the passing of director of Pencil, Mani Nagaraj. Deepest condolences @gvprakash and everyone associated with him.

— Lyricist Parvathy (@theparvathy) August 25, 2022

Related Post