ਬਾਲੀਵੁੱਡ ਤੋਂ ਮੁੜ ਇੱਕ ਹੋਰ ਦੁੱਖਦ ਖ਼ਬਰ ਸਾਹਮਣੇ ਆਈ ਹੈ। ਹਿੰਦੀ ਅਤੇ ਮਰਾਠੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਮੇਸ਼ ਦੇਵ ਰਮੇਸ਼ ਦੇਵ ਦੀ ਬੁੱਧਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਅਭਿਨਯ ਦੇਵ ਨੇ ਦਿੱਤੀ। ਰਮੇਸ਼ ਦੇਵ 93 ਸਾਲਾਂ ਦੇ ਸਨ।
ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਉਨ੍ਹਾਂ ਨੇ ਮੁੰਬਈ ਦੇ ਧੀਰੂਭਾਈ ਬਾਨੀ ਹਸਪਤਾਲ 'ਚ ਆਖਰੀ ਸਾਹ ਲਿਆ। ਇਸ ਅਦਾਕਾਰ ਨੇ 30 ਜਨਵਰੀ ਨੂੰ ਆਪਣਾ ਜਨਮਦਿਨ ਮਨਾਇਆ ਸੀ ਪਰ ਅੱਜ ਉਹ ਮਰਾਠੀ ਫਿਲਮ ਜਗਤ ਦੇ ਨਾਲ-ਨਾਲ ਇਸ ਦੁਨੀਆ ਨੂੰ ਵੀ ਅਲਵਿਦਾ ਕਹਿ ਗਏ ਹਨ।
ਰਮੇਸ਼ ਦੇਵ ਮੂਲ ਰੂਪ ਤੋਂ ਕੋਲਹਾਪੁਰ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਰਾਜਸ਼੍ਰੀ ਪ੍ਰੋਡਕਸ਼ਨ ਦੀ ਫਿਲਮ 'ਆਰਤੀ' ਨਾਲ ਹਿੰਦੀ ਸਿਨੇਮਾ ਵਿੱਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।ਆਪਣੇ ਲੰਬੇ ਫਿਲਮੀ ਕਰੀਅਰ ਵਿੱਚ ਰਮੇਸ਼ ਦੇਵ ਨੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤ।
ਹੋਰ ਪੜ੍ਹੋ : ਬਿੱਗ ਬੌਸ ਕੰਟੈਸਟੈਂਟ ਕੰਟੈਸਟੈਂਟ ਦੇਵੋਲੀਨਾ ਨੇ ਵੀਡੀਓ ਸ਼ੇਅਰ ਕਰ ਦੱਸਿਆ ਆਪਣਾ ਹੈਲਥ ਅਪਡੇਟ, ਫੈਨਜ਼ ਨੇ ਜਲਦ ਸਿਹਤਯਾਬ ਹੋਣ ਦੀ ਕੀਤੀ ਦੁਆ
ਰਮੇਸ਼ ਦੇਵ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਮਰਾਠੀ ਫਿਲਮਾਂ ਵਿੱਚ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਈ। ਅਭਿਨੇਤਾ ਰਮੇਸ਼ ਦੇਵ ਨੇ ਆਪਣੇ ਲੰਬੇ ਫਿਲਮੀ ਕਰੀਅਰ 'ਚ ਸੋਨੇ ਪੇ ਸੁਹਾਗਾ, ਆਜ਼ਾਦ ਦੇਸ਼ ਕੇ ਗੁਲਾਮ, ਕੁਦਰਤ ਕਾ ਕਾਨੂੰਨ, ਇਲਜ਼ਾਮ, ਪੱਥਰ ਦਿਲ, ਹਮ ਨੌਜਵਾਨ, ਕਰਮਾ ਯੁੱਧ, ਮੈਂ ਆਵਾਰਾ ਹੂੰ, ਆਖਰੀ ਦਟਕੇ, ਪ੍ਰੇਮ ਨਗਰ,ਕੋਰਾ ਕਾਗਜ਼ ਵਰਗੀਆਂ ਕਈ ਫਿਲਮਾਂ 'ਚ ਸ਼ਾਨਦਾਰ ਕੰਮ ਕੀਤਾ ਹੈ।
ਜੇਕਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਭਿਨੇਤਾ ਰਮੇਸ਼ ਦੇਵ ਨੇ ਸੀਮਾ ਦਿਓ ਨਾਲ ਵਿਆਹ ਕੀਤਾ ਸੀ। ਦੋਹਾਂ ਨੇ ਕਈ ਫਿਲਮਾਂ ''ਚ ਇਕੱਠੇ ਕੰਮ ਵੀ ਕੀਤਾ ਅਤੇ ਇਹ ਫਿਲਮਾਂ ਹਿੱਟ ਵੀ ਹੋਈਆਂ। ਰਮੇਸ਼ ਦੇਵ ਅਤੇ ਸੀਮਾ ਦੇਵ ਨੇ 1962 ਦੀ ਫਿਲਮ 'ਵਰਦਕਸ਼ਿਣਾ' 'ਚ ਇਕੱਠੇ ਕੰਮ ਕੀਤਾ ਸੀ ਅਤੇ ਇਸ ਫ਼ਿਲਮ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਸੀ।