
ਮੁਕੇਸ਼ ਰਿਸ਼ੀ ਜਲਦ ਹੀ ਇੱਕ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਉਹ ਜਲਦ ਹੀ ਪੰਜਾਬੀ ਫ਼ਿਲਮ ‘ਨਿਡਰ’ ‘ਚ ਵਿਖਾਈ ਦੇਣਗੇ । ਗੇੜੀ ਰੂਟ ਦੀ ਪੇਸ਼ਕਸ਼ ਅਤੇ ਮੁਕੇਸ਼ ਰਿਸ਼ੀ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ । ਸਟੋਰੀ ਤੇ ਸਕਰੀਨ ਪਲੇਅ ਮਾਰੁਖ ਮਿਰਜ਼ਾ ਬੇਗ ਦਾ ਹੋਵੇਗਾ ।
Imgae From Mukesh Rishi’s Instagram Account
ਹੋਰ ਪੜ੍ਹੋ : ਆਸਟ੍ਰੇਲੀਆ ਵਿੱਚ ਖੋੋਲਿਆ ਜਾ ਰਿਹਾ ਹੈ ਪਹਿਲਾ ਸਿੱਖ ਸਕੂਲ
Imgae From Mukesh Rishi’s Instagram Account
ਡਾਇਰੈਕਸ਼ਨ ਮਨਦੀਪ ਸਿੰਘ ਚਾਹਲ ਦੀ ਹੋਵੇਗੀ। ਫ਼ਿਲਮ ਦੇ ਡਾਇਲਾਗਸ ਸੁਰਮੀਤ ਮਾਵੀ ਦੇ ਲਿਖੇ ਨੇ । ਇਸ ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ।ਇਸ ਫ਼ਿਲਮ ‘ਚ ਮੁਕੇਸ਼ ਰਿਸ਼ੀ ਦੇ ਨਾਲ ਨਾਲ ਕੁਲਨੂਰ ਬਰਾੜ, ਸਰਦਾਰ ਸੋਹੀ ਅਤੇ ਮੁਕੇਸ਼ ਰਿਸ਼ੀ ਦੇ ਬੇਟੇ ਰਾਘਵ ਰਿਸ਼ੀ ਵੀ ਨਜ਼ਰ ਆਉਣਗੇ ।
Imgae From Mukesh Rishi’s Instagram Account
ਪੰਜਾਬੀ ਫ਼ਿਲਮ ਦੇ ਜ਼ਰੀਏ ਉਹ ਫ਼ਿਲਮ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੇ ਹਨ । ਫ਼ਿਲਮ ਦੀ ਸ਼ੂਟਿੰਗ ਏਨੀਂ ਦਿਨੀਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਹੋ ਰਹੀ ਹੈ ਅਤੇ ਲੁਧਿਆਣਾ ‘ਚ ਮੁਕੇਸ਼ ਰਿਸ਼ੀ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ ।