ਮਸ਼ਹੂਰ ਅਦਾਕਾਰ ਅਨੁਪਮ ਸ਼ਿਆਮ ਦਾ ਦਿਹਾਂਤ, ਸਿਹਤ ਸਬੰਧੀ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਸੀ ਅਦਾਕਾਰ

By  Shaminder August 9th 2021 10:46 AM

ਟੀਵੀ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਪਛਾਣ ਬਨਾਉਣ ਵਾਲੇ ਅਦਾਕਾਰ ਅਨੁਪਮ ਸ਼ਿਆਮ ਦਾ ਦਿਹਾਂਤ ਹੋ ਗਿਆ ਹੈ । ਅਨੁਪਮ ਸ਼ਿਆਮ 63  ਸਾਲ ਦੇ ਸਨ । ਉਹ ਪਿਛਲੇ ਲੰਮੇ ਸਮੇਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਨਾਲ ਜੂਝ ਰਹੇ ਸਨ । ਪਿਛਲੇ ਸਾਲ ਤੋਂ ਅਦਾਕਾਰ ਦੇ ਬਿਮਾਰ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।ਉਨ੍ਹਾਂ ਦੀ ਆਰਥਿਕ ਸਥਿਤੀ ਵੀ ਠੀਕ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮਦਦ ਦੇ ਲਈ ਕਈ ਅਦਾਕਾਰ ਅੱਗੇ ਆਏ ਸਨ ਅਤੇ ਅਨੁਪਮ ਸ਼ਿਆਮ ਦਾ ਇਲਾਜ ਵੀ ਕਰਵਾਇਆ ਸੀ ।

Anupam Shyam -min Image From Instagram

ਹੋਰ ਪੜ੍ਹੋ : ਲਾਰਾ ਦੱਤਾ ਨਾਲ ਸੀ ਇੰਦਰਾ ਗਾਂਧੀ ਨਾਲ ਖ਼ਾਸ਼ ਕਨੈਕਸ਼ਨ, ਇੰਟਰਵਿਊ ਵਿੱਚ ਕੀਤਾ ਖੁਲਾਸਾ

Anupam -min Image from Instagram

ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ‘ਚ ਸੁਧਾਰ ਵੀ ਹੋਇਆ ਸੀ ਅਤੇ ਉਹ ਕੰਮ ‘ਤੇ ਵੀ ਵਾਪਸ ਪਰਤੇ ਸਨ । ਪਰ ਮੁੜ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । ਅਨੁਪਮ ਸ਼ਿਆਮ ਦਾ ਜਨਮ 20 ਸਤੰਬਰ 1957 ਨੂੰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪ੍ਰਤਾਪਗੜ੍ਹ ਤੋਂ ਕੀਤੀ।

Anupam shyam ,,,-min Image From Instagram

ਬਾਅਦ ਵਿਚ ਉਨ੍ਹਾਂ ਨੇ ਭਾਰਤੇਂਦੂ ਨਾਟਯ ਅਕੈਡਮੀ, ਲਖਨਊ ਤੋਂ ਥੀਏਟਰ ਦੀ ਪੜ੍ਹਾਈ ਕੀਤੀ। ਦਿੱਲੀ ਆਉਣ ਤੋਂ ਬਾਅਦ, ਉਹ ਸ਼੍ਰੀ ਰਾਮ ਸੈਂਟਰ ਰੰਗਮੰਡਲ ਵਿਚ ਸ਼ਾਮਲ ਹੋਏ ।ਅਨੁਪਮ ਸ਼ਿਆਮ ਨੇ ਕਈ ਫਿਲਮਾਂ 'ਚ ਕੰਮ ਕੀਤਾ ਸੀ, ਪਰ ਉਨ੍ਹਾਂ ਨੂੰ ਸੀਰੀਅਲ 'ਮਨ ਕੀ ਆਵਾਜ਼ ਪ੍ਰਤਿਗਿਆ' ਤੋਂ ਕਾਫੀ ਪ੍ਰਸਿੱਧੀ ਮਿਲੀ। ਅਨੁਪਮ ਦੀ ਪ੍ਰਸਿੱਧੀ ਅਜਿਹੀ ਸੀ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ, ਰੈਲੀ ਜਾਂ ਮੀਟਿੰਗ ਵਿਚ ਜਿੱਥੇ ਉਹ ਸ਼ਾਮਲ ਹੁੰਦੇ ਸੀ, ਉਥੇ ਇਕ ਸ਼ਾਨਦਾਰ ਇਕੱਠ ਹੁੰਦਾ ਸੀ।

 

View this post on Instagram

 

A post shared by Viral Bhayani (@viralbhayani)

Related Post