ਕਰੀਨਾ ਕਪੂਰ ਦੇ ਦੂਜੇ ਬੱਚੇ ਨੂੰ ਲੈ ਕੇ ਪਰਿਵਾਰ ਉਤਸ਼ਾਹਿਤ, ਕਿਸੇ ਵੀ ਸਮੇਂ ਹੋ ਸਕਦੀ ਹੈ ਡਿਲੀਵਰੀ, ਚਾਹੁਣ ਵਾਲਿਆਂ ਵੱਲੋਂ ਤੋਹਫੇ ਭੇਜਣੇ ਸ਼ੁਰੂ

By  Shaminder February 19th 2021 11:38 AM -- Updated: February 19th 2021 04:15 PM

ਕਰੀਨਾ ਕਪੂਰ ਖ਼ਾਨ ਕਿਸੇ ਵੀ ਸਮੇਂ ਆਪਣੇ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ । ਉਨ੍ਹਾਂ ਦੇ ਪਤੀ ਵੀ ਆਪਣੇ ਸਾਰੇ ਸ਼ੂਟਿੰਗ ਸ਼ੈਡਿਊਲ ਕੈਂਸਲ ਕਰਕੇ ਕਰੀਨਾ ਦਾ ਖ਼ਾਸ ਖਿਆਲ ਰੱਖ ਰਹੇ ਹਨ।

kareena

ਉੱਥੇ ਹੀ ਕਰੀਨਾ ਦੇ ਚਾਹੁਣ ਵਾਲਿਆਂ ਵੱਲੋਂ ਲਗਾਤਾਰ ਉਸ ਦੇ ਘਰ ਗਿਫਟ ਭਿਜਵਾਉਣੇ ਵੀ ਸ਼ੁਰੁ ਕਰ ਦਿੱਤੇ ਹਨ ।

 

ਹੋਰ ਪੜ੍ਹੋ : ਅੰਮ੍ਰਿਤ ਮਾਨ ਅਤੇ ਨਿਮਰਤ ਖਹਿਰਾ ਦਾ ਨਵਾਂ ਗੀਤ ਹੋਇਆ ਰਿਲੀਜ਼

kareenaਦੀ ਮਾਂ ਬਬੀਤਾ ਕਪੂਰ ਵੀ ਕਰੀਨਾ ਦੇ ਨਾਲ ਹਨ ਅਤੇ ਇਸ ਸਮੇਂ ਸਾਰਾ ਪਰਿਵਾਰ ਘਰ ‘ਚ ਨਵੇਂ ਮਹਿਮਾਨ ਦੇ ਆਉਣ ਦੀ ਤਿਆਰੀ ਕਰ ਰਿਹਾ ਹੈ ।

kareena kapoor chill with friends

ਕਰੀਨਾ ਕਪੂਰ ਖਾਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਤੋਹਫੇ ਨੂੰ ਸ਼ੇਅਰ ਕੀਤਾ ਤੇ ਭੇਜਣ ਵਾਲਿਆਂ ਦਾ ਧੰਨਵਾਦ ਕੀਤਾ। ਫੁੱਲ, ਚੌਕਲੇਟ, ਬੇਬੀ ਪ੍ਰੋਡਕਟਸ ਜਿਹੇ ਤੋਹਫੇ ਲਗਾਤਾਰ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।

 

View this post on Instagram

 

A post shared by Viral Bhayani (@viralbhayani)

ਦੱਸਿਆ ਜਾ ਰਿਹਾ ਕਿ ਕਰੀਨਾ ਕਪੂਰ ਦੀ ਬੱਚੇ ਨੂੰ ਜਨਮ ਦੇਣ ਦੀ ਡੇਟ ਵੇਲੇਂਟਾਇਨ ਡੇਅ ਦੇ ਆਸ-ਪਾਸ ਸੀ, ਪਰ ਇੰਤਜ਼ਾਰ ਅਜੇ ਵੀ ਬਰਕਰਾਰ ਹੈ। ਕਰੀਨਾ ਕਿਸੇ ਵੀ ਪਲ ਹੁਣ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ।

 

Related Post