ਪੰਜਾਬੀ ਕਿਸਾਨ ਜੋ ਕਿ ਆਪਣੇ ਹੱਕਾਂ ਦੇ ਲਈ ਦਿੱਲੀ ਦੀ ਸਰਹੱਦਾਂ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬ ਤੋਂ ਬਜ਼ੁਰਗ, ਬੱਚੇ, ਜਵਾਨ ਇਸ ਤੋਂ ਇਲਾਵਾ ਮਹਿਲਾਵਾਂ ਵੀ ਇਸ ਅੰਦੋਲਨ ‘ਚ ਪਹੁੰਚੀਆਂ ਹੋਈਆਂ ਨੇ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਗਪਗ ਸਾਰੇ ਹੀ ਕਲਾਕਾਰ ਇਸ ਅੰਦੋਲਨ ‘ਚ ਪਹੁੰਚ ਕੇ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ।
ਹੋਰ ਪੜ੍ਹੋ : ਐਮੀ ਵਿਰਕ ਤੇ ਜਗਦੀਪ ਸਿੱਧੂ ਨੇ ਕਿਸਾਨਾਂ ਨਾਲ ਹੋ ਰਹੇ ਬੁਰੇ ਵਰਤਾਓ ਦੇ ਲਈ ਸਰਕਾਰ ਨੂੰ ਪਾਈ ਲਾਹਨਤਾਂ
ਏਨੀਂ ਦਿਨੀਂ ਐਮੀ ਵਿਰਕ ਵੀ ਦਿੱਲੀ ਕਿਸਾਨ ਮੋਰਚੇ ‘ਤੇ ਪਹੁੰਚੇ ਹੋਏ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦੋ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ । ਇੱਕ ਤਸਵੀਰ ‘ਚ ਇੱਕ ਛੋਟਾ ਬੱਚਾ ਆਪਣੇ ਦਾਦੇ ਦੇ ਨਾਲ ਖੇਤਾਂ ‘ਚ ਜੀਰੀ ਲਗਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਤਸਵੀਰ ਨੂੰ ਐਮੀ ਨੇ ਹਾਰਟ ਵਾਲੇ ਇਮੋਜ਼ੀ ਦੇ ਨਾਲ ਸ਼ੇਅਰ ਕੀਤੀ ਹੈ ।
ਐਮੀ ਨੇ ਇੱਕ ਹੋਰ ਤਸਵੀਰ ਕਿਸਾਨ ਪ੍ਰਦਰਸ਼ਨ ਤੋਂ ਸ਼ੇਅਰ ਕੀਤੀ ਹੈ ਜਿੱਥ ਇੱਕ ਬਜ਼ੁਰਗ ਕਿਸਾਨ ਵੀਡੀਓ ਕਾਲ ਦੇ ਰਾਹੀਂ ਆਪਣੇ ਘਰ ‘ਚ ਨੰਨ੍ਹੇ ਜਿਹੇ ਬੱਚੇ ਉੱਤੇ ਪਿਆਰ ਲੁਟਾ ਰਿਹਾ ਹੈ । ਇਹ ਤਸਵੀਰ ਬਹੁਤ ਕੁਝ ਬੋਲ ਰਹੀ ਹੈ ਜਿਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ । ਇਹ ਤਸਵੀਰ ਦੇਖ ਕੇ ਲੋਕ ਭਾਵੁਕ ਹੋ ਰਹੇ ਨੇ । ਦੱਸ ਦੇਈਏ ਕਿਸਾਨਾਂ ਦਾ ਦਿੱਲੀ ਪ੍ਰਦਰਸ਼ਨ 15ਵੇਂ ਦਿਨ ‘ਚ ਪਹੁੰਚ ਗਿਆ ਹੈ । ਠੰਡ ਦੇ ਮੌਸਮ ‘ਚ ਕਿਸਾਨਾਂ ਸੜਕਾਂ ਉੱਤੇ ਰਹਿਣ ਦੇ ਲਈ ਮਜ਼ਬੂਰ ਨੇ । ਪਰ ਕੇਂਦਰ ਸਰਕਾਰ ਉਨ੍ਹਾਂ ਦੀ ਮੰਗਾਂ ਪੂਰੀਆਂ ਨਹੀਂ ਕਰ ਰਹੀ ਹੈ ।