ਬਾਰਬੀ ਮਾਨ ਦੀ ਆਵਾਜ਼ ਅਤੇ ਦਿਲਪ੍ਰੀਤ ਢਿੱਲੋਂ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਵੇਖੋ ਵੀਡੀਓ
ਗਾਇਕਾ ਬਾਰਬੀ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕਿਊਟ ਜਿਹਾ’ ਰਿਲੀਜ਼ ਹੋ ਚੁੱਕਿਆ ਹੈ । ਗੀਤ ਨੂੰ ਬਾਰਬੀ ਮਾਨ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਤੇ ਫੀਚਰਿੰਗ ‘ਚ ਦਿਲਪ੍ਰੀਤ ਢਿੱਲੋਂ ਵੀ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਕਿਰਤ ਗਿੱਲ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਸ਼ੈਰੀ ਨੈਕਸਸ ਨੇ ਦਿੱਤਾ ਹੈ ।ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਬਹੁਤ ਹੀ ਕਿਊਟ ਹੈ ।
Dilpreet Dhillon
ਇਸੇ ਕਰਕੇ ਮੁਟਿਆਰ ਇਸ ਗੱਭਰੂ ਨੂੰ ਆਪਣਾ ਦਿਲ ਦੇ ਬੈਠੀ ਹੈ । ਕਿਉਂਕਿ ਇਹ ਕਿਊਟ ਜਿਹਾ ਗੱਭਰੂ ਉਸ ‘ਤੇ ਜਾਨ ਛਿੜਕਦਾ ਹੈ ਅਤੇ ਉਸ ਦੇ ਲਈ ਕਿਸੇ ਵੀ ਹੱਦ ਤੱਕ ਗੁਜ਼ਰਨ ਲਈ ਤਿਆਰ ਰਹਿੰਦਾ ਹੈ ।
Barbie Maan _ Dilpreet Dhillon
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਾਰਬੀ ਮਾਨ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।
Barbie Maan
ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਸਰੋਤੇ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਪਿਆਰ ਦਿੰਦੇ ਆਏ ਹਨ, ਇਸ ਗੀਤ ਨੂੰ ਵੀ ਪਸੰਦ ਕਰਨਗੇ। ੳੇੁੱਥੇ ਹੀ ਦਿਲਪ੍ਰੀਤ ਢਿੱਲੋਂ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਤੋਂ ਬਾਅਦ ਇੱਕ ਗੀਤ ਦੇ ਰਹੇ ਨੇ ।
View this post on Instagram
ਹਾਲ ਹੀ ‘ਚ ਉਨ੍ਹਾਂ ਦਾ ਇਕ ਗੀਤ ਗੁਰਲੇਜ ਅਖਤਰ ਦੇ ਨਾਲ ਇੱਕ ਗੀਤ ‘ਦਿਲਪ੍ਰੀਤ ਢਿੱਲੋਂ ਇਜ਼ ਬੈਕ’ ਆਇਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ।