ਲੋਕ ਗੀਤਾਂ 'ਚੋਂ ਕਿਸੇ ਵੀ ਸਭਿਆਚਾਰ ਦੀ ਝਲਕ ਦਿੱਸਦੀ ਹੈ । ਇਹ ਲੋਕ ਗੀਤ ਲੋਕ ਮਨਾਂ 'ਚੋ ਵਿਗਸਦੇ ਨੇ ਜੋ ਪੀੜੀ ਦਰ ਪੀੜੀ ਅੱਗੇ ਪਹੁੰਚਦੇ ਹਨ ।ਲੋਕ ਗੀਤ ਲੋਕਾਂ ਦੇ ਹਿਰਦਿਆਂ 'ਚੋਂ ਨਿਕਲਦੇ ਹਨ 'ਤੇ ਆਪ ਮੁਹਾਰੇ ਹੀ ਲੈਅਬੱਧ ਰੂਪ ਧਾਰਦੇ ਹਨ। ਪੰਜਾਬੀ ਸੱਭਾਚਾਰ ਨਾਲ ਲੋਕ ਗੀਤਾਂ ਦਾ ਨਾਤਾ ਓਨਾਂ ਹੀ ਪੁਰਾਣਾ ਹੈ ਜਿਨਾਂ ਪੁਰਾਣਾ ਸਾਡਾ ਸਭਿਆਚਾਰ। ਭਾਵੇਂ ਅੱਜ ਪੰਜਾਬੀ ਗੀਤਾਂ ਦਾ ਰੂਪ ਲਗਾਤਾਰ ਬਦਲ ਰਿਹਾ ਹੈ ।ਹੁਣ ਪੋਪ 'ਤੇ ਰੈਪ ਦਾ ਜ਼ਮਾਨਾ ਹੈ ਪਰ ਲੋਕ ਗੀਤਾਂ ਨੂੰ ਸੁਣਨ ਦਾ ਜੋ ਮਜ਼ਾ ਆਉਂਦਾ ਹੈ ਉਸਦੇ ਨਾਲ ਦੀ ਕੋਈ ਰੀਸ ਨਹੀਂ ਉਨਾਂ ਲੋਕ ਗੀਤਾਂ 'ਚ ਅੱਜ ਵੀ ਉਹੀ ਰਸ ਹੈ।ਅੱਜ ਅਸੀਂ ਤੁਹਾਨੂੰ ਲੋਕ ਗੀਤਾਂ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਇੱਕ ਗਾਇਕ ਬਾਰੇ ਦੱਸਾਂਗੇ ।
ਹੋਰ ਵੇਖੋ : ਆਪਣਾ ਪੰਜਾਬ ਹੋਵੇ’ ਵਰਗੇ ਲੋਕ ਗੀਤਾਂ ਨਾਲ ਗੁਰਦਾਸ ਮਾਨ ਨੇ ਸਿਡਨੀ ‘ਚ ਪਾਈਆਂ ਧਮਾਲਾਂ
https://www.youtube.com/watch?v=jFhXwSmBmzU
ਜਿਨਾਂ ਨੂੰ ਸੁਣਨ ਵਾਲੇ ਵਹੀਰਾਂ ਘੱਤ ਕੇ ਉਨਾਂ ਦੇ ਅਖਾੜਿਆਂ 'ਚ ਪਹੁੰਚਦੇ ਸਨ । ਅਸੀਂ ਗੱਲ ਕਰ ਰਹੇ ਹਾਂ ਲਾਲ ਚੰਦ ਯਮਲਾ ਜੱਟ ਦੀ ...ਜਿਨਾਂ ਦਾ ਜਨਮ ਪਕਿਸਤਾਨ ਦੇ ਪੰਜਾਬ 'ਚ ਚੱਕ ੩੮੪ ਜਿਲਾ ਲਾਇਲਪੁਰ 'ਚ 28 28 ਮਾਰਚ 1914 'ਚ ਹੋਇਆ ਸੀ।ਉਨਾਂ ਦੇ ਪਿਤਾ ਖੈਰਾ ਰਾਮ 'ਤੇ ਮਾਂ ਹਰਨਾਮ ਕੌਰ ਵੰਡ ਤੋਂ ਬਾਅਦ ਲੁਧਿਆਣਾ ਦੇ ਜਵਾਹਰ ਨਗਰ 'ਚ ਆ ਕੇ ਰਹਿਣ ਲੱਗ ਪਏ ।ਉਨਾਂ ਨੇ ਸੰਗੀਤ ਦੀ ਸਿੱਖਿਆ ਪੰਡਤ ਦਿਆਲ ਅਤੇ ਚੌਧਰੀ ਮਜੀਦ ਤੋਂ ਹਾਸਲ ਕੀਤੀ। ਉਸ ਤੋਂ ਬਾਅਦ 1930 'ਚ ਉਨਾਂ ਦਾ ਵਿਆਹ ਰਾਮ ਰੱਖੀ ਨਾਲ ਹੋਇਆ ।ਸੰਗੀਤ ਦੀ ਸਿੱਖਿਆ ਲੈਣ ਤੋਂ ਬਾਅਦ ਉਨਾਂ ਨੇ ਗਾਉਣਾ ਸ਼ੁਰੂ ਕੀਤਾ।ਉਨਾਂ ਦੇ ਕਈ ਅਖਾੜੇ ਪੰਜਾਬ 'ਚ ਲੱਗਦੇ ।ਜੇ ਕਿਸੇ ਨੂੰ ਪਤਾ ਲੱਗਦਾ ਕਿ ਉਨਾਂ ਦਾ ਅਖਾੜਾ ਕਿਤੇ ਲੱਗਣਾ ਹੈ ਤਾਂ ਲੋਕ ਵੱਡੀ ਗਿਣਤੀ 'ਚ ਉਨਾਂ ਦਾ ਅਖਾੜਾ ਸੁਣਨ ਲਈ ਪਹੁੰਚ ਜਾਂਦੇ ।'ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਫਸਾ ਲਈ ਹੈ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਪਾ ਲਈ' ਉਨਾਂ ਦੇ ਅਖਾੜੇ 'ਚ ਜਦੋਂ ਇਹ ਗੀਤ ਵੱਜਦਾ ਤਾਂ ਲੋਕ ਝੂਮਣ ਲੱਗ ਪੈਂਦੇ 'ਤੇ ਉਨਾਂ ਦੀ ਲੈਅ ਵਿੱਚ ਹੀ ਗਾਉਣ ਲੱਗ ਪੈਂਦੇ।
ਹੋਰ ਵੇਖੋ : ਕਿਸ ‘ਤੇ ਕਾਲਾ ਸੂਟ ਬੈਨ ਕਰਨ ਦੀ ਮੰਗ ਕਰ ਰਹੇ ਨੇ ਵੀਤ ਬਲਜੀਤ ,ਵੇਖੋ ਵੀਡਿਓ
ਉਨਾਂ ਦਾ ਇਹ ਗੀਤ 'ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵੇਂਦੀ ਦੁਨੀਆਂ ਸਾਰੀ ਏ' ਲੋਕਾਂ 'ਚ ਬਹੁਤ ਮਕਬੂਲ ਹੋਇਆ ।ਲਾਲ ਚੰਦ ਉਸ ਸਮੇਂ ਮਹਿਜ਼ ਇੱਕ
ਅਜਿਹੇ ਗਾਇਕ ਸਨ ਜਿਨਾਂ ਨੇ ਲੋਕ ਗਾਇਕੀ ਨੂੰ ਇੱਕ ਨਵੇਂ ਮੁਕਾਮ 'ਤੇ ਪਹੁੰਚਾਇਆ । ੨੦ਵੀਂ ਸਦੀ ਦੇ ੬ਵੇਂ ਦਹਾਕੇ ਤੋਂ ੮ਵੇਂ ਦਹਾਕੇ ਤੋਂ ਇਸ ਕਲਾਕਾਰ ਦੀ ਗਾਇਕੀ ਦਾ ਜਾਦੂ ਲੋਕਾਂ ਦੇ ਸਿਰ ਚੜ ਕੇ ਬੋਲਦਾ ਸੀ ।ਉਨਾਂ ਨੇ ਪੰਜਾਬੀ ਲੋਕ ਗਾਇਕੀ ਦੇ ਬੂਟੇ ਨੂੰ ਆਪਣੀ ਸਾਫ ਸੁਥਰੀ ਗਾਇਕੀ ਨਾਲ ਸਿੰਜਿਆ ।ਲੋਕ ਗਾਇਕੀ ਦੇ ਇਸ ਮਹਾਨ ਫਨਕਾਰ ਨੇ ਤੂੰਬੀ ਨਾਲ ਸੱਤ ਸੁਰਾਂ 'ਚ ਗਾ ਕੇ ਪੰਜਾਬੀ ਸੰਗੀਤ 'ਚ ਲੋਕ ਗੀਤਾਂ ਦੀ ਮਹਿਕ ਘੋਲੀ।ਸੁਭਾਅ ਦਾ ਸਿੱਧਾ ਸਾਧਾ ਹੋਣ ਕਾਰਨ ਲਾਲ ਚੰਦ ਜੀ ਯਮਲਾ ਜੱਟ ਦੇ ਨਾਂਅ ਨਾਲ ਮਸ਼ਹੂਰ ਹੋਏ ।
ਹੋਰ ਵੇਖੋ :‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਨਾਨ-ਰੈਜੀਡੈਂਟ ਪੰਜਾਬੀ ਵੋਕਲਿਸਟ’ , ਕਰੋ ਵੋਟ
'ਤੇਰੇ ਨੀ ਕਰਾਰਾਂ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿਚੋਂ ਖੱਟਿਆ ' ਹੋਵੇ ਜਾਂ ਫਿਰ 'ਸਤਗੁਰੂ ਨਾਨਲ ਤੇਰੀ ਲੀਲਾ ਨਿਆਰੀ ਹੈ ' ਅੱਜ ਵੀ ਲੋਕਾਂ 'ਚ ਹਰਮਨ ਪਿਆਰਾ ਹੈ ।ਉਹ ਅਜਿਹੇ ਫਨਕਾਰ ਸਨ ਜਿਨਾਂ ਨੇ ਭਾਰਤ 'ਚ ਹੀ ਨਹੀਂ ਵਿਸ਼ਵ ਦੇ ਕਈ ਦੇਸ਼ਾਂ 'ਚ ਆਲਮ ਲੁਹਾਰ ਨਾਲ ਆਪਣੀ ਪਰਫਾਰਮੈਂਸ ਦਿੱਤੀ।ਉਨਾਂ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 1956 'ਚ ਗੋਲਡ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ 'ਤੇ ਦਿੱਲੀ ਦੀ ਡਾਂਸ 'ਤੇ ਡਰਾਮਾ ਅਕੈਡਮੀ ਨੇ 1989 'ਚ ਉਨਾਂ ਨੂੰ ਪੰਜਾਬੀ ਲੋਕ ਗਾਇਕੀ 'ਚ ਪਾਏ ਗਏ ਉਨਾਂ ਦੇ ਯੋਗਦਾਨ ਲਾਈਫ ਟਾਈਮ ਐਵਾਰਡ ਨਾਲ ਨਵਾਜਿਆ । ਲਾਲ ਚੰਦ ਯਮਲਾ ਜੱਟ ਨੇ ਆਪਣੀ ਗਾਇਕੀ ਨਾਲ ਜਿੱਥੇ ਲੋਕਾਂ ਨੂੰ ਕੀਲਿਆ ,ਉਥੇ ਆਪਣੇ ਵੱਖਰੇ ਅੰਦਾਜ਼ ਕਾਰਨ ਵੀ ਉਨਾਂ ਨੇ ਆਪਣੀ ਖਾਸ ਪਹਿਚਾਣ ਬਣਾਈ ।ਉਨਾਂ ਦੀ ਤੁਰਲੇ ਵਾਲੀ ਪੱਗ ਉਨਾਂ ਦੀ ਖਾਸ ਪਹਿਚਾਣ ਸੀ , ਤੂੰਬੀ ਦੇ ਇਸ ਰਿਵਾਇਤੀ ਲੋਕ ਗਾਇਕ ਨੂੰ ਲੋਕ ਅੱਜ ਵੀ ਬੜੀ ਸ਼ਿੱਦਤ ਨਾਲ ਸੁਣਦੇ ਹਨ ।