ਈਸ਼ਾ ਦਿਓਲ ਦੇ ਘਰ ਬਹੁਤ ਜਲਦ ਆਉਣ ਵਾਲਾ ਹੈ ਇੱਕ ਹੋਰ ਨੰਨਾ ਮਹਿਮਾਨ, ਦੇਖੋ ਤਸਵੀਰਾਂ
ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਜੋ ਬਹੁਤ ਜਲਦ ਸੁਣਾਉਣ ਵਾਲੇ ਨੇ ਨਵੀਂ ਖੁਸ਼ਖਬਰੀ। ਜੀ ਹਾਂ, ਇਹ ਅਸੀਂ ਨਹੀਂ ਸਗੋਂ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਤੋਂ ਤਸਵੀਰਾਂ ਸ਼ੇਅਰ ਕਰਕੇ ਦੱਸਿਆ ਹੈ। ਧਰਮੇਂਦਰ ਅਤੇ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਇਕ ਵਾਰ ਫਿਰ ਤੋਂ ਮਾਂ ਬਨਣ ਵਾਲੀ ਹੈ। ਈਸ਼ਾ ਦਿਓਲ ਨੇ ਆਪਣੀ ਪ੍ਰੇਗਨੇਂਸੀ ਦੀ ਜਾਣਕਾਰੀ ਬਹੁਤ ਹੀ ਵੱਖਰੇ ਅੰਦਾਜ਼ ਦੇ ਨਾਲ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ।
View this post on Instagram
ਹੋਰ ਵੇਖੋ: ਅਨੋਖੀ ਕਲਾ ਦੇ ਨਾਲ ਚਾਕ ਨੂੰ ਬਦਲ ਦਿੰਦੇ ਨੇ ਖੂਬਸੂਰਤ ਮੂਰਤੀਆਂ ਦੇ ਵਿੱਚ, ਦੇਖੋ ਵੀਡੀਓ
ਈਸ਼ਾ ਦਿਓਲ ਨੇ ਕਾਰੋਬਾਰੀ ਭਰਤ ਤਖਤਾਨੀ ਨੂੰ ਕਈ ਸਾਲ ਡੇਟ ਕਰਨ ਤੋਂ ਬਾਅਦ ਸਾਲ 2012 ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਈਸ਼ਾ ਨੇ ਸਾਲ 2017 ‘ਚ ਇੱਕ ਨੰਨੀ ਪਰੀ ਨੂੰ ਜਨਮ ਦਿੱਤਾ, ਜਿਸਦਾ ਨਾਮ ਰਾਧਿਆ ਰੱਖਿਆ ਸੀ।
View this post on Instagram
ਹੋਰ ਵੇਖੋ: ‘ਸ਼ਿਵ ਕੁਮਾਰ ਬਟਾਲਵੀ’ ਦੀ ਕਵਿਤਾ ‘ਰੁੱਖ’ ਦਰਸਾਉਂਦੀ ਹੈ ਕੁਦਰਤ ਤੇ ਮਨੁੱਖਤਾ ਦੇ ਰਿਸ਼ਤੇ ਨੂੰ, ਵੇਖੋ ਵੀਡੀਓ
ਬਾਲੀਵੁੱਡ ਅਦਾਕਾਰ ਈਸ਼ਾ ਦਿਓਲ ਜਿਹਨਾਂ ਨੇ ਇੰਸਟਾਗ੍ਰਾਮ ‘ਤੇ ਆਪਣੀ ਬੇਟੀ ਰਾਧਿਆ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਬਹੁਤ ਹੀ ਖੂਬਸੂਰਤ ਕੈਪਸ਼ਨ ਲਿਖੀ ਹੋਈ ਹੈ, ‘ਮੈਨੂੰ ਵੱਡੀ ਭੈਣ ਦੀ ਪ੍ਰਮੋਸ਼ਨ ਮਿਲਣ ਵਾਲੀ ਹੈ।‘ ਈਸ਼ਾ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2002 ਵਿੱਚ ਫਿਲਮ ‘ਕੋਈ ਮੇਰੇ ਦਿਲ ਸੇ ਪੁੱਛੇ’ ਦੇ ਨਾਲ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੇ ਕਈ ਬਾਲੀਵੁੱਡ ਮੂਵੀਆਂ ‘ਚ ਆਪਣੀ ਅਦਾਕਾਰੀ ਦਾ ਜੌਹਰ ਵਿਖਾ ਚੁੱਕੇ ਨੇ। ਉਹ ਆਖਰੀ ਵਾਰ ਸਾਲ 2015 ਦੀ ਫਿਲਮ 'ਕਿਲ ਦੇਮ ਯੰਗ''ਚ ਵਿਖਾਈ ਦਿੱਤੀ ਸੀ।